ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਫ਼ ਹੋਣੇ ਸ਼ੁਰੂ ਹੋ ਗਏ ਹਨ। ਬੀਜੇਪੀ ਤੇ ਕਾਂਗਰਸ 'ਚ ਕਾਂਟੇ ਦੀ ਟੱਕਰ ਹੈ। ਇਸੇ ਦੌਰਾਨ ਖ਼ਬਰ ਆ ਰਹੀ ਹੈ ਕਿ ਪਹਿਲਵਾਨ ਯੋਗੇਸ਼ਵਰ ਦੱਤ ਹਾਰ ਗਏ ਹਨ। ਉਧਰ ਨਾਰਨੌਂਦ ਤੋਂ ਕੈਪਟਨ ਅਭਿਮੰਨਿਊ ਨੇ ਵੀ ਹਾਰ ਮੰਨ ਲਈ ਹੈ।
ਹਰਿਆਣਾ ਦੀ ਗੋਹਾਨਾ, ਸੋਨੀਪਤ, ਖਰਖੋਦਾ ਸੀਟ ਕਾਂਗਰਸ ਦੀ ਝੋਲੀ 'ਚ ਪਈਆਂ ਹਨ।
ਬਾਵਲ ਤੋਂ ਭਾਜਪਾ ਉਮੀਦਵਾਰ ਡਾ. ਬਨਵਾਰੀਲਾਲ ਜਿੱਤ ਗਏ ਹਨ।
ਹਰਿਆਣਾ ਦੀ ਆਦਮਪੁਰ ਸੀਟ ਤੋਂ ਟਿੱਕ-ਟੌਕ ਸਟਾਰ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਹਾਰ ਗਈ ਹੈ।
ਸ਼ਾਹਬਾਦ ਤੋਂ ਜੇਜੇਪੀ ਉਮੀਦਵਾਰ ਰਾਮ ਕਰਨ ਕਾਲਾ ਜੇਤੂ।
ਹਰਿਆਣਾ 'ਚ ਕੌਣ ਬਣੇਗਾ ਸੀਐਮ ਅਹੁਦੇ ਦਾ ਦਾਅਵੇਦਾਰ, ਫਸੇ ਨੇ ਪੇਚ
ਏਬੀਪੀ ਸਾਂਝਾ Updated at: 24 Oct 2019 01:19 PM (IST)