ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ ‘ਚ ਬੀਜੇਪੀ ਨੂੰ ਬਹੁਮਤ ਲਈ 46 ਸੀਟਾਂ ਦੀ ਲੋੜ ਹੈ ਪਰ ਬੀਜੇਪੀ ਨੂੰ ਹਰਿਆਣਾ ‘ਚ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਖੱਟੜ ਸਰਕਾਰ ਦੇ ਪੰਜ  ਮੰਤਰੀ ਆਪਣੀਆਂ ਸੀਟਾਂ ਤੋਂ ਪਿੱਛੇ ਚੱਲ ਰਹੇ ਹਨ। ਇਨੈਲੋ ਨੇਤਾ ਅਭੇ ਚੌਟਾਲਾ ਵੀ ਰੁਝਾਨਾਂ ‘ਚ ਐਲਨਾਬਾਦ ਤੋਂ ਪਿੱਛੇ ਚੱਲ ਰਹੇ ਹਨ।

ਖੱਟੜ ਸਰਕਾਰ ‘ਚ ਵਿੱਤ ਮੰਤਰੀ ਕੈਪਟਨ ਅਭਿਮਨਿਊ ਨਾਰਨੌਂਦ ਸੀਟ ਤੋਂ ਪਿੱਛੇ ਚੱਲ ਰਹੇ ਹਨ। ਜੇਜੇਪੀ ਉਮੀਦਵਾਰ ਰਾਮ ਕੁਮਾਰ ਗੌਤਮ ਨੇ ਨਾਰਨੌਂਦ ਸੀਟ ‘ਚ ਆਪਣੀ ਬੜ੍ਹਤ ਬਣਾਈ ਹੋਈ ਹੈ। ਉਧਰ, ਮਹਿੰਦਰਗੜ੍ਹ ਤੋਂ ਰਾਮਬਿਲਾਸ ਸ਼ਰਮਾ ਕਾਂਗਰਸ ਉਮੀਦਵਾਰ ਰਾਵ ਦਾਨ ਸਿੰਘ ਦੇ ਮੁਕਾਬਲੇ ਪਿੱਛੇ ਚੱਲ ਰਹੇ ਹਨ। ਬਾਦਲੀ ਸੀਟ ਤੋਂ ਖੱਟੜ ਸਰਕਾਰ ਦੇ ਮੰਤਰੀ ਓਪੀ ਧਨਖੜ ਕਾਂਗਰਸ ਉਮੀਦਵਾਰ ਤੋਂ ਪਿੱਛੇ ਚੱਲ ਰਹੇ ਹਨ।


ਕਾਂਗਰਸ ਨੂੰ ਵੀ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ ਕਿਉਂਕਿ ਦਿੱਗਜ ਨੇਤਾ ਰਣਦੀਪ ਸੁਰਜੇਵਾਲਾ ਕੈਥਲ ਤੋਂ ਪਿੱਛੇ ਚੱਲ ਰਿਹੇ ਹਨ। ਉਧਰ ਇਨ੍ਹਾਂ ਚੋਣ ਰੁਝਾਨਾਂ ‘ਚ ਜੇਜੇਪੀ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਜੇਜੇਪੀ ਨੇ 9 ਸੀਟਾਂ ‘ਚ ਆਪਣੀ ਮਜਬੂਤੀ ਬਣਾਈ ਹੋਈ ਹੈ।