ਨਵੀਂ ਦਿੱਲੀ: ਹਰਿਆਣਾ 'ਚ ਪਿੱੱਛਲੇ ਢਾਈ ਘੰਟੇ ਤੋਂ ਵੋਟਾਂ ਦੀ ਗਿਣਤੀ ਹੋ ਰਹੀ ਹੈ। ਬੀਜੇਪੀ 41, ਕਾਂਗਰਸ 35, ਜੇਜੇਪੀ 6 ਸੀਟਾਂ 'ਤੇ ਅੱਗੇ ਚਲ ਰਹੀ ਹੈ। ਤਾਜ਼ਾ ਰੁਝਾਨਾਂ 'ਤੇ ਜੇਜੇਪੀ ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਮਨੋਹਰ ਲਾਲ ਖੱਟੜ ਹਰਿਆਣਾ 'ਚ ਪੂਰੀ ਤਰ੍ਹਾਂ ਫੇਲ੍ਹ ਹੋ ਗਏ ਹਨ। ਉਧਰ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸਰਕਾਰ ਕਾਂਗਰਸ ਦੀ ਬਣੇਗੀ। ਹਰਿਆਣਾ 'ਚ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਗਿਣਤੀ ਹੋ ਰਹੀ ਹੈ।
ਨਤੀਜਿਆਂ ਨੂੰ ਵੇਖਦੇ ਹੋਏ ਮਨੋਹਰ ਲਾਲ ਖੱਟੜ ਘਰ ਤੋਂ ਬਾਹਰ ਨਹੀਂ ਨਿਕਲੇ ਹਨ। ਉਨ੍ਹਾਂ ਨੇ ਅਜੇ ਤਕ ਮੀਡੀਆ ਨਾਲ ਕੋਈ ਰਾਬਤਾ ਕਾਈਮ ਨਹੀਂ ਕੀਤਾ। ਲੱਗਦਾ ਹੈ ਬੀਜੇਪੀ ਦੇ ਰੂਝਾਨ ਵੇਖ ਖੱਟੜ ਨੂੰ ਝਟਕਾ ਲੱਗ ਰਿਹਾ ਹੈ। ਇਸ ਦੇ ਨਾਲ ਹੀ ਬੀਜੇਪੀ ਦਾ 70 ਪਾਰ ਸੀਟਾਂ ਹਾਸਲ ਕਰਨ ਦਾ ਦਾਅਵਾ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ।