ਐਮਟੀਐਨਐਲ ਰਲੇਵੇਂ ਦੀ ਪ੍ਰਕ੍ਰਿਆ ਪੂਰੀ ਹੋਣ ਤੱਕ ਬੀਐਸਐਨਐਲ ਦੀ ਸਬਸਿਡਰੀ ਬਣੀ ਰਹੇਗੀ। ਦੋਵਾਂ ਕੰਪਨੀਆਂ ਨੂੰ 4ਜੀ ਸਪੈਕਟ੍ਰਮ ਅਲਾਟ ਕੀਤਾ ਜਾਏਗਾ। ਸਪੈਕਟ੍ਰਮ ਦਾ ਖਰਚ ਸਰਕਾਰ ਚੁੱਕੇਗੀ। ਦੋਵਾਂ ਕੰਪਨੀਆਂ ਨੂੰ 20,140 ਕਰੋੜ ਰੁਪਏ ਦੀ ਪੁੰਜੀ ਦਿੱਤੀ ਜਾਏਗੀ।
ਸਰਕਾਰ ਨੇ ਬੀਐਸਐਨਐਲ ਤੇ ਐਮਟੀਐਨਐਲ ਦੇ ਮੁਲਾਜ਼ਮਾਂ ਲਈ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈਣ ਲਈ ਵੀਸੀਆਰ ਯੋਜਨਾ ਪੇਸ਼ ਕੀਤੀ ਹੈ। 50 ਸਾਲ ਜਾਂ ਵੱਧ ਉਮਰ ਦੇ ਕਰਮਚਾਰੀ ਇਸ ਦਾ ਫਾਇਦਾ ਲੈ ਸਕਣਗੇ। ਇਸ ਸਕੀਮ ਲਈ ਵਾਧੂ 17,169 ਕਰੋੜ ਰੁਪਏ ਦੀ ਲੋੜ ਪਏਗੀ।