ਨਵੀਂ ਦਿੱਲੀ: ਧਨਤੇਸਰ ਤੇ ਦੀਵਾਲੀ ਆਉਣ ਵਾਲੇ ਹਨ। ਇਸ ਸਾਲ 25 ਅਕਤੂਬਰ ਨੂੰ ਧਨਤੇਰਸ ਤਿਓਹਾਰ ਮਨਾਇਆ ਜਾ ਰਿਹਾ ਹੈ ਤੇ ਐਤਵਾਰ ਯਾਨੀ 27 ਅਕਤੂਬਰ ਨੂੰ ਦੀਵਾਲੀ ਦਾ ਤਿਓਹਾਰ ਹੈ। ਹਿੰਦੂ ਧਰਮ ‘ਚ ਧਨਤੇਰਸ ਦੇ ਦਿਨ ਸੋਨਾ-ਚਾਂਦੀ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਖੂਬ ਸੋਨਾ ਖਰੀਦਦੇ ਹਨ।
ਇਸ ਮੌਕੇ ਜੇਕਰ ਤੁਸੀਂ ਵੀ ਸੋਨਾ ਖਰੀਦਣ ਦੀ ਸੋਚ ਰਹੇ ਹੋ ਤਾਂ ਐਸਬੀਆਈ ਤੁਹਾਨੂੰ ਸ਼ਾਨਦਾਰ ਆਫਰ ਦੇ ਰਿਹਾ ਹੈ। ਸਭ ਤੋਂ ਖਾਸ ਗੱਲ ਹੈ ਕਿ ਐਸਬੀਆਈ ਦੀ YONO ਐਪ ਸਰਵਿਸ ਰਾਹੀਂ ਜੇਕਰ ਤੁਸੀਂ ਖਰੀਦਾਰੀ ਕਰਦੇ ਹੋ ਤਾਂ ਆਉਣ ਵਾਲੀ 30 ਅਕਤੂਬਰ ਤਕ ਸੋਨੇ ਦੀ ਖਰੀਦ ‘ਤੇ ਤੁਹਾਨੂੰ ਚੰਗੀ ਛੂਟ ਮਿਲ ਸਕਦੀ ਹੈ। ਇਸ ਐਪ ਰਾਹੀਂ ਸੋਨੇ ਦੀ ਖਰੀਦਾਰੀ ਕਰਨ ‘ਤੇ ਤੁਹਾਨੂੰ ਹੋਰ ਵੀ ਵਧੇਰੇ ਸ਼ਾਨਦਾਰ ਆਫਰ ਮਿਲ ਸਕਦੇ ਹਨ।
YONO ਐਪ ਰਾਹੀਂ ਤੁਸੀਂ ਵੱਖ-ਵੱਖ ਬ੍ਰਾਂਡਸ ‘ਤੇ ਸੋਨੇ ਦੀ ਖਰੀਦਾਰੀ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਵੱਖ-ਵੱਖ ਆਫਰ ਵੀ ਮਿਲਗੇ। ਜਿਵੇਂ ਟਾਟਾ ਬ੍ਰਾਂਡ ‘ਤੇ ਸੋਨੇ ਦੀ ਖਰੀਦ ਕਰਨ ‘ਤੇ 1500 ਰੁਪਏ ਤਕ ਦੀ ਛੂਟ ਹੈ ਤਾਂ ਸਭ ਤੋਂ ਜ਼ਿਆਦਾ ਡਿਸਕਾਉਂਟ ਤੁਹਾਨੂੰ ਪੀਸੀ ਜਵੈਲਰਸ ਤੋਂ ਖਰੀਦਾਰੀ ਕਰਨ ‘ਤੇ 32 ਫੀਦਸ ਤਕ ਦਾ ਡਿਸਕਾਉਂਟ ਮਿਲ ਸਕਦਾ ਹੈ।
ਸੋਨਾ ਖਰੀਦਣ ਦਾ ਸੁਨਹਿਰੀ ਮੌਕਾ, ਐਸਬੀਆਈ ਦੇ ਖਾਸ ਆਫਰ
ਏਬੀਪੀ ਸਾਂਝਾ
Updated at:
23 Oct 2019 04:34 PM (IST)
25 ਅਕਤੂਬਰ ਨੂੰ ਧਨਤੇਰਸ ਤਿਓਹਾਰ ਮਨਾਇਆ ਜਾ ਰਿਹਾ ਹੈ ਤੇ ਐਤਵਾਰ ਯਾਨੀ 27 ਅਕਤੂਬਰ ਨੂੰ ਦੀਵਾਲੀ ਦਾ ਤਿਓਹਾਰ ਹੈ। ਹਿੰਦੂ ਧਰਮ ‘ਚ ਧਨਤੇਰਸ ਦੇ ਦਿਨ ਸੋਨਾ-ਚਾਂਦੀ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਖੂਬ ਸੋਨਾ ਖਰੀਦਦੇ ਹਨ।
- - - - - - - - - Advertisement - - - - - - - - -