ਨਵੀਂ ਦਿੱਲੀ: ਦੇਸ਼ ‘ਚ ਈ-ਕਾਮਰਸ ਦਾ ਵਪਾਰ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਰਾਹੀਂ ਵਪਾਰ ‘ਚ ਵਾਧਾ ਹੋ ਰਿਹਾ ਹੈ। ਐਮਜੌਨ ਤੇ ਫਲਿੱਪਕਾਰਟ ਜਿਹੀਆਂ ਵੱਡੀਆਂ ਕੰਪਨੀਆਂ ਦਾ ਕਾਰੋਬਾਰ ਹਰ ਸਾਲ ਵਧ ਰਿਹਾ ਹੈ ਪਰ ਇਸ ਨਾਲ ਜੁੜੀਆਂ ਸ਼ਿਕਾਇਤਾਂ ਵੀ ਵਧ ਰਹੀਆਂ ਹਨ।

ਭਾਰਤ ਸਰਕਾਰ ਦੇ ਗਾਹਕ ਮਾਮਲਿਆਂ ਦੇ ਮੰਤਰਾਲਾ ਨੇ 1 ਅਕਤੂਬਰ ਨੂੰ ਸਾਰੇ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਲਈ ਇੱਕ ਮੋਬਾਈਲ ਐਪ ਲਾਂਚ ਕੀਤਾ ਸੀ। ਇਸ ਮੋਬਾਈਲ ਐਪ ‘ਤੇ ਆ ਰਹੀਆਂ ਸ਼ਿਕਾਇਤਾਂ ਤੋਂ ਸਾਫ਼ ਹੈ ਕਿ ਈ-ਕਾਮਰਸ ਪਲੇਟਫਾਰਮ ‘ਤੇ ਆਪਣਾ ਸਾਮਾਨ ਵੇਚ ਰਹੀਆਂ ਕੰਪਨੀਆਂ ਤੋਂ ਉਪਭੋਗਤਾ ਜ਼ਿਆਦਾ ਪ੍ਰੇਸ਼ਾਨ ਹਨ।

ਹੁਣ ਤਕ ਐਪ ‘ਤੇ ਮਿਲੀਆਂ ਸ਼ਿਕਾਇਤਾਂ ‘ਚ 40% -ਕਾਮਰਸ ਵਪਾਰ ਤੋਂ ਜੁੜੀਆਂ ਹਨ। ਐਪ ‘ਤੇ ਮਿਲੀਆਂ 556 ਸ਼ਿਕਾਇਤਾਂ ‘ਚ 138 ਦਾ ਨਿਬੇੜਾ ਹੋ ਚੁੱਕਿਆ ਹੇ ਤੇ 418 ਬਾਕੀ ਹਨ। ਇਸ ਦੇ ਨਾਲ ਹੀ ਮੰਤਰਾਲੇ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਸਾਈਟ ‘ਤੇ ਜੋ ਸਾਮਾਨ ਦਿਖਾਇਆ ਗਿਆ ਹੈ, ਉਨ੍ਹਾਂ ਨੂੰ ਉਸ ਤੋਂ ਵੱਖਰੇ ਸਾਮਾਨ ਦੀ ਡਿਲੀਵਰੀ ਹੋਈ ਹੈ।

-ਕਾਮਰਸ ਤੋਂ ਬਾਅਦ ਬੈਂਕਿੰਗ ਖੇਤਰ ਸ਼ਿਕਾਇਤਾਂ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ। ਹੁਣ ਤਕ ਇਸ ਸੈਕਟਰ ਦੀਆਂ 196 ਸ਼ਿਕਾਇਆ ਮਿਲੀਆਂ ਜਿਨ੍ਹਾਂ ਵਿੱਚੋਂ 78 ਦਾ ਨਿਬੇੜਾ ਹੋ ਗਿਆ ਤੇ 118 ਬਾਕੀ ਹਨ।

ਦੱਸ ਦਈਏ ਕਿ ਇਸ ਐਪ ਦੀ ਖਾਸ ਗੱਲ ਹੈ ਕਿ ਇਸ ‘ਤੇ ਆਉਣ ਵਾਲ਼ਿਆਂ ਸ਼ਿਕਾਇਤਾਂ ਨੂੰ ਲੈ ਕੇ ਸੁਲਝਾਉਣ ਤਕ ਦੀ ਨਿਗਰਾਨੀ ਗਾਹਕ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਖੁਦ ਕਰਦੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਐਪ ‘ਤੇ ਦਰਜ ਹੋਣ ਵਾਲੀ ਹਰ ਸ਼ਿਕਾਇਤ ਮੰਤਰੀ ਦੇ ਮੋਬਾਈਲ ‘ਤੇ ਪਹੁੰਚਦੀ ਹੈ।