ਨਵੀਂ ਦਿੱਲੀ: ਇਸ ਸਾਲ ਦੀਵਾਲੀ ਮੌਕੇ ਤੁਹਾਨੂੰ ਪਟਾਖਿਆਂ ਦਾ ਤੇਜ਼ ਸ਼ੋਰ ਸੁਣਨ ਨੂੰ ਨਹੀਂ ਮਿਲੇਗਾ। ਅਸਲ ‘ਚ ਸੁਪਰੀਮ ਕੋਰਟ ਨੇ ਸਿਰਫ ਦੋ ਤਰ੍ਹਾਂ ਦੇ ਪਟਾਖਿਆਂ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਇਨ੍ਹਾਂ ਦੋ ਤਰ੍ਹਾਂ ਪਟਾਖਿਆਂ ਨੂੰ ਕੋਰਟ ਵੱਲੋਂ ਮਾਨਤਾ ਮਿਲੀ ਹੈ, ਉਹ ਹਨ ਅਨਾਰ ਤੇ ਫੁਲਝੜੀ ਦਾ ਗ੍ਰੀਨ ਵਰਜ਼ਨ।


ਇਸ ਤੋਂ ਇਲਾਵਾ ਕਿਸੇ ਵੀ ਤੇਜ਼ ਸ਼ੋਰ ਕਰਨ ਵਾਲੇ ਪਟਾਖੇ ਨੂੰ ਇਜਾਜ਼ਤ ਨਹੀਂ ਮਿਲੀ। ਇਸ ਦੇ ਨਾਲ ਹੀ ਪ੍ਰਦੂਸ਼ਣ ਕਰਨ ਵਾਲੇ ਪਟਾਖਿਆਂ ਦੀ ਸੇਲ ‘ਤੇ ਪਾਬੰਦੀ ਰਹੇਗੀ। ਦਿੱਲੀ ਪੁਲਿਸ ਨੇ ਇਸ ਵਾਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਟਾਖੇ ਖਰੀਦਣ ਦੌਰਾਨ ਅਧਿਕਾਰਕ ਸਟੰਪ ਜ਼ਰੂਰ ਦੇਖ ਲਵੋ। ਇਸ ਮੋਹਰ ਦੇ ਨਾਲ ਹੀ ਕਿਊਆਰ ਕੋਡ ਵੀ ਸ਼ਾਮਲ ਹੋਣ ਵਾਲੀ ਅਨਾਰ ਤੇ ਫੁਲਝੜੀ ਗ੍ਰੀਨ ਵਰਜ਼ਨ ਪਟਾਖੇ ਹਨ।

50 ਫੁਲਝੜੀਆਂ ਦੇ ਬਾਕਸ ਜਾਂ ਪੰਜ ਅਨਾਰ ਦੀ ਕੀਮਤ 25 ਰੁਪਏ ਹੈ। ਪਿਛਲੇ ਕੁਝ ਸਾਲਾ ‘ਚ ਸਰਦੀਆਂ ਦੌਰਾਨ ਹਵਾ ਪ੍ਰਦੂਸ਼ਣ ਦਿੱਲੀ ਤੇ ਨੇੜਲੇ ਇਲਾਕਿਆਂ ਦੇ ਸੂਬਿਆਂ ਲਈ ਵੱਡੀ ਮੁਸ਼ਕਲ ਬਣਕੇ ਸਾਹਮਣੇ ਆਉਂਦਾ ਹੈ। ਗਰੀਨ ਪਟਾਖਿਆਂ ਦੇ ਨਾਲ ਆਮ ਪਟਾਖਿਆਂ ਦੀ ਤੁਲਨਾ ‘ਚ 30% ਘੱਟ ਪ੍ਰਦੂਸ਼ਨ ਹੁੰਦਾ ਹੈ।