ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਦੀਆ 90 ਸੀਟਾਂ ਦੇ ਲਈ ਵੋਟਿੰਗ ਹੋਣ ਦੇ ਇੱਕ ਦਿਨ ਬਾਅਦ ਮੰਗਲਵਾਰ ਨੂੰ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੇ ਐਲਾਨ ਕੀਤਾ ਕੀ ਕਈ ਹਲਕਿਆਂ ਦੇ ਪੰਜ ਬੁਥਾਂ ‘ਤੇ ਫੇਰ ਤੋਂ ਵੋਟਿੰਗ ਕਰਵਾਈ ਜਾਵੇਗੀ। ਕੁਝ ਖਾਮੀਆਂ ਕਰਕੇ ਪੰਜ ਵਿਧਾਨ ਸਭਾ ਖੇਤਰਾਂ ਅਧੀਨ ਆਉਣ ਵਾਲੇ ਪੰਜਾਂ ਪੋਲਿੰਗ ਬੂਥਾਂ ‘ਤੇ ਫੇਰ ਮਤਦਾਨ ਹੋਵੇਗਾ। ਵੋਟਿੰਗ ਅੱਜ 23 ਅਕਤੂਬਰ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੁ ਸ਼ਾਮ ਛੇ ਵਜੇ ਤਕ ਜਾਰੀ ਰਹੇਗੀ।


ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਜੀਂਦ ਜ਼ਿਲ੍ਹੇ ਦੇ ਉਚਾਨਾ ਕਲਾਂ ਵਿਧਾਨ ਸਭਾ ਬੂਥ ਨੰਬਰ 71, ਬੇਰੀ ਵਿਧਾਨ ਸਭਾ ਦੇ ਬੂਥ ਨੰਬਰ 161, ਨਾਰਨੌਲ ਵਿਧਾਨ ਸਭਾ ਦੇ ਬੂਥ ਨੰਬਰ 28, ਕੋਸਲੀ ਵਿਧਾਨ ਸਭਾ ਦੇ ਬੂਥ ਨੰਬਰ 18 ਅਤੇ ਫਰੀਦਾਬਾਦ ਦੇ ਪ੍ਰਿਥਲਾ ਵਿਧਾਨ ਸਭਾ ਦੇ ਬੂਥ ਨੰਬਰ 113 ‘ਤੁ ਦੁਬਾਰਾ ਮਤਦਾਨ ਦੇ ਪ੍ਰਬੰਧ ਕੀਤੇ ਗਏ ਹਨ।

ਮਹਾਰਾਸ਼ਟਰ ਅਤੇ ਹਰਿਆਣਾ ਬੀਜੇਪੀ ਸ਼ਾਸਤ ਸੂਬਿਆਂ ‘ਚ 21 ਅਕਤੂਬਰ ਨੂੰ ਵਿਧਾਨਸਬਾ ਚੋਣਾਂ ਦੇ ਲਈ ਵੋਟ ਪਾਏ ਗਏ ਸੀ।ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ। ਚੋਣ ਕਮਿਸ਼ਨ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਮਾਮੂਲੀ ਘਟਨਾਵਾਂ ਨੂੰ ਛੱਡਕੇ ਸੂਬੇ ‘ਚ ਚੋਣਾਂ ਸ਼ਾਂਤਮਈ ਢੰਗ ਨਾਲ ਹੋਇਆ।