ਮੁੰਬਈ: 21 ਸਾਲ ਦੇ ਇੱਕ ਨੌਜਵਾਨ ਨੂੰ ਬਾਂਦਰਾ-ਕੁਰਲਾ ਕਾਮਪਲੈਕਸ ਬੱਸ ਅੱਡੇ ‘ਤੇ ਆਪਣੀ ਮਾਂ ਦੇ ਪ੍ਰੇਮੀ ਦੇ ਕਤਲ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ ਨੂੰ ਸ਼ੱਕ ਸੀ ਕਿ ਉਸ ਦੀ ਮਾਂ ਦੇ ਮ੍ਰਿਤਕ ਵਿਅਕਤੀ ਨਾਲ ਸਬੰਧ ਹਨ।
ਉਨ੍ਹਾਂ ਨੇ ਕਿਹਾ ਕਿ ਘਟਨਾ ਸੋਮਵਾਰ ਰਾਤ 10 ਵਜੇ ਹੋਈ ਜਦੋਂ ਮੁਲਜ਼ਮ ਨੂੰ ਇਹ ਪਤਾ ਲੱਗਿਆ ਕਿ ਉਸ ਦੀ ਮਾਂ ਕਿਸੇ ਨਾਲ ਬੱਸ ਅੱਡੇ ‘ਤੇ ਬੈਠੀ ਹੈ। ਤਾਂ ਮੁਲਜ਼ਮ ਮੌਕੇ ‘ਤੇ ਪਹੁੰਚਿਆ ਜਿੱਥੇ ਉਸ ਨੇ ਮ੍ਰਿਤਕ ਦੇ ਸਿਰ ‘ਚ ਇੱਟ ਨਾਲ ਹਮਲਾ ਕਰ ਦਿੱਤਾ।
ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ ਕਰਕੇ ਪੀੜਤ ਦਾ ਚਿਹਰਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਜਦੋਂ ਹਸਪਤਾਲ ਲੈ ਜਾਂਦਾ ਗਿਆ ਤਾਂ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਰਾਹਗਿਰਾਂ ਨੇ ਮੁਜ਼ਲਮ ਨੂੰ ਫੜ੍ਹਕੇ ਪੁਲਿਸ ਦੇ ਹਵਾਲੇ ਕੀਤਾ। ਮੁਲਜ਼ਮ ਖਿਲਾਫ ਆਈਪੀਸੀ ਦੀ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ।
21 ਸਾਲਾ ਬੇਟੇ ਨੇ ਕੀਤਾ ਮਾਂ ਦੇ ਪ੍ਰੇਮੀ ਦਾ ਕਤਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਏਬੀਪੀ ਸਾਂਝਾ Updated at: 22 Oct 2019 05:54 PM (IST)
21 ਸਾਲ ਦੇ ਇੱਕ ਨੌਜਵਾਨ ਨੂੰ ਬਾਂਦਰਾ-ਕੁਰਲਾ ਕਾਮਪਲੈਕਸ ਬੱਸ ਅੱਡੇ ‘ਤੇ ਆਪਣੀ ਮਾਂ ਦੇ ਪ੍ਰੇਮੀ ਦੇ ਕਤਲ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ ਨੂੰ ਸ਼ੱਕ ਸੀ ਕਿ ਉਸ ਦੀ ਮਾਂ ਦੇ ਮ੍ਰਿਤਕ ਵਿਅਕਤੀ ਨਾਲ ਸਬੰਧ ਹਨ।
ਸੰਕੇਤਕ ਤਸਵੀਰ