ਨਵੀਂ ਦਿੱਲੀ: ਜਿੱਥੇ ਦੇਸ਼ ਅੰਦਰ ਆਰਥਿਕ ਸੰਕਟ ਤੇ ਮੰਦੀ ਦੀ ਗੱਲ ਚੱਲ ਰਹੀ ਹੈ ਥੇ ਹੀ ਇਨਕਮ ਟੈਕਸ ਵਿਭਾਗ ਵੱਲੋਂ ਅਹਿਮ ਜਾਣਕਾਰੀ ਦਿੱਤੀ ਗਈ ਹੈ। ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2017-18 'ਅਜਿਹੇ 9 ਲੋਕ ਹਨ ਜੋ 100 ਕਰੋੜ ਤੋਂ ਵੀ ਵੱਧ ਤਨਖਾਹ ਲੈਂਦੇ ਹਨ। ਇਨਕਮ ਟੈਕਸ ਵਿਭਾਗ ਦੀ ਮੰਨੀਏ ਤਾਂ 5 ਲੱਖ ਲੋਕ ਅਜਿਹੇ ਹਨ ਜੋ ਸਾਲਾਨਾ 1 ਕਰੋੜ ਤੋਂ ਵੱਧ ਤਨਖਾਹ ਲੈਂਦੇ ਹਨ, ਹਾਲਾਂਕਿ ਕੋਈ ਵੀ ਵਿਅਕਤੀ ਦੇਸ਼ '500 ਸੌ ਕਰੋੜ ਦੀ ਤਨਖਾਹ ਵਾਲੀ ਸਲੈਬ ਵਿੱਚ ਨਹੀਂ ਹੈ। ਇਨਕਮ ਟੈਕਸ ਵਿਭਾਗ ਨੇ ਇਹ ਅੰਕੜੇ ਇਨਕਮ ਟੈਕਸ ਰਿਟਰਨ ਦੇ ਆਧਾਰ 'ਤੇ ਜਾਰੀ ਕੀਤੇ ਹਨ।


ਅੰਕੜਿਆਂ ਮੁਤਾਬਕ ਤਨਖਾਹ ਲੈ ਰਹੇ 2.9 ਕਰੋੜ ਲੋਕ ਜੋ ਟੈਕਸ ਭਰਦੇ ਹਨ ਉਨ੍ਹਾਂ ਦੀ ਤਨਖ਼ਾਹ 5.5 ਲੱਖ ਤੋਂ ਲੈ ਕੇ 9.5 ਲੱਖ ਰੁਪਏ ਦੇ ਵਿਚਕਾਰ ਹੈ ਇਸੇ ਤਰ੍ਹਾਂ 22 ਲੱਖ ਉਹ ਲੋਕ ਹਨ ਜੋ 10 ਤੋਂ 15 ਲੱਖ ਤੱਕ ਦੀ ਸੈਲਰੀ ਸਲੈਬ ਵਿੱਚ ਆਉਂਦੇ ਹਨ ਇਸ ਤੋਂ ਇਲਾਵਾ 15 ਤੋਂ 20 ਲੱਖ ਦੀ ਸਲੈਬ '7 ਲੱਖ ਲੋਕ ਸ਼ਾਮਲ ਹਨ। 3.8 ਲੱਖ ਲੋਕ ਅਜਿਹੇ ਹਨ ਜੋ 20 ਤੋਂ 25 ਲੱਖ ਦੀ ਸਲੈਬ 'ਚ ਆਉਂਦੇ ਹਨ ਜਦਕਿ 25 ਤੋਂ 50 ਲੱਖ ਦੀ ਸਲੈਬ '5 ਲੱਖ ਲੋਕ ਆਉਂਦੇ ਹਨ।

ਦੇਸ਼ ਵਿੱਚ 1.2 ਲੱਖ ਲੋਕ ਅਜਿਹੇ ਹਨ ਜੋ 50 ਲੱਖ ਤੋਂ ਲੈ ਕੇ 1 ਕਰੋੜ ਦੀ ਸਲੈਬ ਵਿੱਚ ਸ਼ਾਮਲ ਨੇ। ਅੰਕੜਿਆਂ ਮੁਤਾਬਕ 1 ਕਰੋੜ ਤੋਂ ਵੱਧ ਤਨਖਾਹ ਲੈਣ ਵਾਲੇ ਲੋਕਾਂ ਦੀ ਗਿਣਤੀ 49,128 ਹੈ ਜਿਨ੍ਹਾਂ 'ਚ ਸਿਰਫ਼ 9 ਲੋਕਾਂ ਦੀ ਤਨਖ਼ਾਹ 100 ਕਰੋੜ ਤੋਂ ਵੱਧ ਹੈ