ਨਵੀਂ ਦਿੱਲੀ: ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਨੇ ਆਪਣੇ ਅੰਕੜੇ ਜਾਰੀ ਕਰਦਿਆਂ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਮੁਤਾਬਕ 2017 'ਚ ਭਾਰਤ 'ਚ ਕਰੀਬ 28 ਹਜ਼ਾਰ ਲੋਕਾਂ ਦਾ ਕਤਲ ਹੋਇਆ। ਹੱਤਿਆ, ਬਲਾਤਕਾਰ, ਦਾਜ ਲਈ ਹੱਤਿਆ ਅਤੇ ਅਗਵਾ ਵਰਗੇ ਮਾਮਲਿਆਂ 'ਚ ਉੱਤਰ ਪ੍ਰਦੇਸ਼ ਨੰਬਰ ਇੱਕ 'ਤੇ ਹੈ। ਯੂਪੀ 'ਚ ਮਾਰਚ 2017 ਤੋਂ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ ਇਨ੍ਹਾਂ ਨਹੀਂ ਐੱਨਸੀਆਰਬੀ ਦੀ ਰਿਪੋਰਟ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਦੇਸ਼ ਵਿੱਚ ਔਰਤਾਂ ਖਿਲਾਫ ਅਪਰਾਧ 'ਚ ਵਾਧਾ ਹੋਇਆ ਹੈ।


ਕੁੱਲ ਅੰਕੜਿਆਂ ਦੇ ਮੁਤਾਬਕ ਦੇਸ਼ ਭਰ 'ਚ ਸਾਲ 2017 'ਚ ਔਰਤਾਂ ਦੇ ਖਿਲਾਫ ਅਪਰਾਧ ਦੇ 3 ਲੱਖ 59 ਹਜਾਰ 849 ਮਾਮਲੇ ਦਰਜ਼ ਕੀਤੇ ਗਏ। ਇਸੇ ਤਰ੍ਹਾਂ 2015 'ਚ ਔਰਤਾਂ ਦੇ ਖਿਲਾਫ ਅਪਰਾਧ ਦੇ 3 ਲੱਖ 29 ਹਜ਼ਾਰ 243 ਮਾਮਲੇ ਦਰਜ਼ ਕੀਤੇ ਗਏ ਸੀ ਜਦਕਿ 2016 'ਚ ਇਹ ਅੰਕੜਾ ਵਧਕੇ 3 ਲੱਖ 38 ਹਜ਼ਾਰ 954 ਹੋ ਗਿਆ ਸੀ।

ਔਰਤਾਂ ਦੇ ਖਿਲਾਫ ਅਪਰਾਧ ਦੇ ਦਰਜ ਮਾਮਲਿਆਂ 'ਚ ਕਤਲ, ਬਲਾਤਕਾਰ, ਦਾਜ ਲਈ ਹੱਤਿਆ, ਖੁਦਕਹਸ਼ੀ ਲਈ ਮਜਬੂਰ ਕਰਨਾ, ਤੇਜਾਬੀ ਹਮਲੇ, ਔਰਤਾਂ ਖਿਲਾਫ ਬੇਰਹਿਮੀ ਅਤੇ ਕਿਡਨੈਪ ਜਿਹੇ ਮਾਮਲੇ ਸ਼ਾਮਲ ਹਨ।

ਕਿਸ ਸੂਬੇ ' ਕਿੰਨੇ ਮਾਮਲੇ ਦਰਜ?

ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ '56 ਹਜ਼ਾਰ 11

ਮਹਾਰਾਸ਼ਟਰ '31 ਹਜ਼ਾਰ 979

ਪੱਛਮੀ ਬੰਗਾਲ '30 ਹਜ਼ਾਰ 992

ਮੱਧ ਪ੍ਰਦੇਸ਼ '29 ਹਜ਼ਾਰ 778

ਰਾਜਸਥਾਨ '25 ਹਜ਼ਾਰ 993 ਅਤੇ ਅਸਾਮ '23 ਹਜ਼ਾਰ 82 ਮਾਮਲੇ ਦਰਜ਼ ਕੀਤੇ ਗਏ ਨ।