ਨਵੀਂ ਦਿੱਲੀ: ਲੋਕਸਭਾ ਚੋਣਾਂ ‘ਚ ਭਾਰੀ ਜਿੱਤ ਹਾਸਲ ਕਰਨ ਵਾਲੀ ਬੀਜੇਪੀ ਦਾ ਜਾਦੂ ਵਿਧਾਨ ਸਭਾ ਚੋਣਾਂ ‘ਚ ਵੀ ਲੋਕਾਂ ਦੇ ਸਿਰ ਚੜ੍ਹਦਾ ਨਜ਼ਰ ਆ ਰਿਹਾ ਹੈ। ਊਧਰ ਦੂਜੇ ਪਾਸੇ ਮੁਸ਼ਕਿਲ ਦੌਰ ਤੋਂ ਲੰਘ ਰਹੀ ਕਾਂਗਰਸ ਨੂੰ ਇੱਕ ਵਾਰ ਫੇਰ ਝਟਕਾ ਲੱਗ ਸਕਦਾ ਹੈ। ਮਹਾਰਾਸ਼ਟਰ ਅਤੇ ਹਰਿਆਣਾ ‘ਚ ਵੋਟਿੰਗ ਤੋਂ ਬਾਅਦ ਐਗਜ਼ਿਟ ਪੋਲ ਦੋਵਾਂ ਸੈਬਿਆਂ ‘ਚ ਬੀਜੇਪੀ ਨੂੰ ਭਾਰੀ ਬਹੁਮਤ ਮਿਲਣ ਦੀ ਭਵਿੱਖਬਾਣੀ ਹੋਈ ਕਰ ਰਹੇ ਹਨ।
ਮਹਾਰਾਸ਼ਟਰ ਐਗਜ਼ਿਟ ਪੋਲ
ਮਹਾਰਾਸ਼ਟਰ ਵਿਧਾਨ ਸਭਾ ‘ਚ ਕੁਲ 288 ਸੀਟਾਂ ਹਨ ਅਤੇ ਏਬੀਪੀ ਨਿਊਜ਼-ਸੀ ਵੋਟਰ ਦੇ ਐਗਜ਼ਿਟ ਪੋਲ ਮੁਤਾਬਕ ਬੀਜੇਪੀ ਅਤੇ ਸਾਥੀ ਪਾਰਟੀਆਂ ਨੂੰ 198-222 ਸੀਟਾਂ ‘ਤੇ ਜਿੱਤ ਹਾਸਲ ਹੋ ਸਕਦੀ ਹੈ। ਉਧਰ ਕਾਂਗਰਸ ਅਤੇ ਉਸ ਦੇ ਸਾਥੀ ਪਾਰਟੀਆਂ ਨੂੰ 49-75 ਸੀਟਾਂ ‘ਤੇ ਜਿੱਤ ਹਾਸਲ ਹੋ ਸਕਦੀ ਹੈ।
ਇੰਡੀਆ ਟੂਡੇ-ਅੇਕਸਿਸ ਦੇ ਐਗਜ਼ਿਟ ਪੋਲ ‘ਚ ਮਹਾਰਾਸ਼ਟਰ ‘ਚ ਬੀਜੇਪੀ-ਸ਼ਿਵਸੈਨਾ 166-194 ਸੀਟਾਂ ਅਤੇ ਕਾਂਗਰਸ-ਐਨਸੀਪੀ ਗਠਬੰਧਨ 72-90 ਸੀਟਾਂ ਹਾਸਲ ਕਰ ਸਕਦੀ ਹੈ।
ਨਿਊਜ਼ 18- ਇਪਸੌਸ ਦੇ ਐਗਜ਼ਿਟ ਪੋਲ ‘ਚ ਬੀਜੇਪੀ ਨੂੰ 142 ਸੀਟਾਂ ਅਤੇ ਸ਼ਿਵਸੈਨਾ ਨੂੰ 102 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਸ ਸਰਵੇ ਮੁਤਾਬਕ ਕਾਂਗਰਸ-ਐਨਸੀਪੀ ਨੂੰ ਸਿਰਫ 17 ਅਤੇ 22 ਸੀਟਾਂ ਮਿਲਦੀਆਂ ਦਿਖਾਈ ਗਈਆਂ ਹਨ।
ਨਿਊਜ਼ ਐਕਸ ਦੇ ਪੋਲ ਸਟ੍ਰੈਟ ਸਰਵੇਖਣ ‘ਚ ਬੀਜੇਪੀ ਅਤੇ ਸਾਥੀ ਪਾਰਟੀਆਂ ਨੂੰ 188-200 ਸੀਟਾਂ ਅਤੇ ਕਾਂਗਰਸ-ਐਨਸੀਪੀ ਨੂੰ 74-89 ਸੀਟਾਂ ਮਿਲਣ ਦੀ ਉਮੀਦ ਹੈ।
ਹਰਿਆਣਾ ਦੇ ਐਗਜ਼ਿਟ ਪੋਲ
ਹਰਿਆਣਾ ਸੂਬੇ ‘ਚ ਵੀ 21 ਅਕਤੂਬਰ ਨੂੰ ਸਾਰੀਆਂ 90 ਸੀਟਾਂ ‘ਤੇ ਵੋਟਿੰਗ ਹੋਈ। ਜਿਸ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਇਨ੍ਹਾਂ ਨਤੀਜਿਆਂ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ। ਸੂਬੇ ‘ਚ ਸਾਲ 2014 ‘ਚ ਬੀਜੇਪੀ ਨੇ ਵਿਰੋਧੀਆਂ ਨੂੰ ਭਾਰੀ ਫਰਕ ਨਾਲ ਮਾਤ ਦਿੱਤੀ ਸੀ।
ਏਬੀਪੀ ਨਿਊਜ਼-ਸੀ ਵੋਟਰ ਦੇ ਐਗਜ਼ਿਟ ਪੋਲ ਮੁਤਾਬਕ ਹਰਿਆਣਾ ‘ਚ ਬੀਜੇਪੀ ਨੂੰ 66-74 ਸੀਟਾਂ ਹੋ ਸਕਦੀ ਹੈ। ਉਧਰ ਕਾਂਗਰਸ ਨੂੰ 6-16 ਸੀਟਾਂ ‘ਤੇ ਜਿੱਤ ਹਾਸਲ ਹੋ ਸਕਦੀ ਹੈ।
ਨਿਊਜ਼ 18- ਇਪਸੌਸ ਦੇ ਐਗਜ਼ਿਟ ਪੋਲ ‘ਚ ਬੀਜੇਪੀ ਨੂੰ 75 ਸੀਟਾਂ ਅਤੇ ਕਾਂਗਰਸ ਨੂੰ 10 ਸੀਟਾਂ ਮਿਲ ਸਕਦੀਆਂ ਹਨ।
ਨਿਊਜ਼ ਐਕਸ ਦੇ ਪੋਲ ‘ਚ ਬੀਜੇਪੀ ਪਾਰਟੀ ਨੂੰ 75 ਸੀਟਾਂ ਅਤੇ ਕਾਂਗਰਸ ਨੂੰ 9-12 ਸੀਟਾਂ ਮਿਲਣ ਦੀ ਉਮੀਦ ਹੈ।
ਟਾਈਮਸ ਨਾਊ ਦੇ ਐਗਜ਼ਿਟ ਪੋਲ ‘ਚ ਕਿਹਾ ਗਿਆ ਹੈ ਕਿ ਹਰਿਆਣਾ ‘ਚ ਬੀਜੇਪੀ ਨੂੰ 71 ਅਤੇ ਕਾਂਗਰਸ ਨੂੰ 11 ਸੀਟਾਂ ਮਿਲ ਸਕਦੀਆਂ ਹਨ।
ਸਾਰੇ ਚੈਨਲਾਂ ਦੇ ਐਗਜ਼ਿਟ ਪੋਲ ‘ਚ ਬੀਜੇਪੀ ਦੀ ਜਿੱਤ, ਕਾਂਗਰਸ ਦਾ ਹੋ ਸਫਾਇਆ
ਏਬੀਪੀ ਸਾਂਝਾ
Updated at:
22 Oct 2019 10:46 AM (IST)
ਲੋਕਸਭਾ ਚੋਣਾਂ ‘ਚ ਭਾਰੀ ਜਿੱਤ ਹਾਸਲ ਕਰਨ ਵਾਲੀ ਬੀਜੇਪੀ ਦਾ ਜਾਦੂ ਵਿਧਾਨ ਸਭਾ ਚੋਣਾਂ ‘ਚ ਵੀ ਲੋਕਾਂ ਦੇ ਸਿਰ ਚੜ੍ਹਦਾ ਨਜ਼ਰ ਆ ਰਿਹਾ ਹੈ। ਊਧਰ ਦੂਜੇ ਪਾਸੇ ਮੁਸ਼ਕਿਲ ਦੌਰ ਤੋਂ ਲੰਘ ਰਹੀ ਕਾਂਗਰਸ ਨੂੰ ਇੱਕ ਵਾਰ ਫੇਰ ਝਟਕਾ ਲੱਗ ਸਕਦਾ ਹੈ।
- - - - - - - - - Advertisement - - - - - - - - -