ਨਵੀਂ ਦਿੱਲੀ: ਆਈਐਨਐਕਸ ਮੀਡੀਆ ਮਾਮਲੇ ‘ਚ ਤਿਹਾੜ ਜੇਲ੍ਹ ‘ਚ ਬੰਦ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਚਿਦੰਬਰਮ ਨੂੰ ਇੱਕ ਲੱਖ ਦੇ ਨਿਜੀ ਮੁਚਲਕੇ ਅਤੇ ਬਗੈਰ ਇਜਾਜ਼ਤ ਦੇਸ਼ ਤੋਂ ਬਾਹਰ ਨਾ ਜਾਣ ਦੀ ਸ਼ਰਤ ‘ਤੇ ਜ਼ਮਾਨਤ ਦਿੱਤੀ ਹੈ। ਜਦਕਿ ਇਹ ਜ਼ਮਾਨਤ ਉਨ੍ਹਾਂ ਨੂੰ ਸੀਬੀਆਈ ਕੇਸ ‘ਚ ਮਿਲੀ ਹੈ। ਚਿਦੰਬਰਮ ਮਨੀ ਲਾਂਡ੍ਰਿੰਗ ਕੇਸ ‘ਚ ਈਡੀ ਦੀ ਗਿਰਫ਼ਤੀ ਕਰਕੇ ਅਜੇ ਜੇਲ੍ਹ ਚੋਂ ਬਾਹਰ ਨਹੀ ਆ ਪਾਉਣਗੇ।

ਪੀ ਚਿਦੰਬਰਮ ਆਈਐਨਐਕਸ ਮੀਡੀਆ ਮਾਮਲੇ ‘ਚ ਕਰੀਬ 50 ਦਿਨਾਂ ਤੋਂ ਹਿਰਾਸਤ ‘ਚ ਹਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ‘ਚ ਪੀ ਚਿਦੰਬਰਮ ਦੀ ਜ਼ਮਾਨਤ ਅਰਜ਼ੀ ਦਾ ਜਾਂਣ ਏਜੰਸੀ ਸੀਬੀਆਈ ਨੇ ਵਿਰੋਧ ਕੀਤਾ ਸੀ। ਸੀਬੀਆਈ ਦਾ ਕਹਿਣਾ ਸੀ ਕਿ ਚਿਦੰਬਰਮ ਸਬੂਤਾਂ ਅਤੇ ਗਵਾਹਾਂ ਨੂੰ ਪ੍ਰਭਾਵਿੱਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। INX ਮੀਡੀਆ ਕੇਸ ਮਾਮਲੇ ‘ਚ ਸੀਬੀਆਈ ਨੇ ਚਾਰਜਸ਼ੀਟ ਦਾਇਰ ਕੀਤੀ ਹੈ ਜਿਸ ‘ਚ ਚਿਦੰਬਰਮ ਦਾ ਵੀ ਨਾਂ ਹੈ।

ਵਿੱਤ ਮੰਤਰੀ ਰਹਿੰਦੇ ਚਿਦੰਬਰਮ ਦੇ ਕਾਰਜਕਾਲ ਦੌਰਾਨ 2007 ‘305 ਕਰੋੜ ਰੁਪਏ ਦਾ ਵਿਦੇਸ਼ੀ ਧੰਨ ਹਾਲਸ ਕਰਨ ਦੇ ਲਈ INX ਮੀਡੀਆ ਗਰੁਪ ‘ਤੇ ਐਫਆਈਪੀਬੀ ਦੀ ਮੰਜ਼ੂਰੀ ‘ਚ ਗੈਰ ਜ਼ਿੰਮੇਦਾਰੀ ਵਰਤਣ ਦੇ ਇਲਜ਼ਾਮ ਲੱਗੇ ਸੀ। ਇਸ ਮਾਮਲੁ ‘ਚ ਸੀਬੀਆਈ ਨੇ 15 ਮਈ 2017 ‘ਚ ਐਫਆਈਆਰ ਦਰਜ ਕੀਤੀ ਸੀ।

ਇਸ ਤੋਂ ਬਾਅਦ ਈਡੀ ਨੇ 2017 ‘ਚ ਇਸ ਸਬੰਧ ‘ਚ ਮਨੀ ਲਾਡ੍ਰਿੰਗ ਦਾ ਮਾਮਲਾ ਦਰਜ ਕੀਤਾ ਸੀ। ਜਿਸ ਚ’ ਚਿਦੰਬਰਮ ਦੇ ਬੇਟੇ ਕਾਰਤਿਕ ਦਾ ਨਾਂ ਵੀ ਸ਼ਾਮਲ ਸੀ ਅਤੇ ਸੀਬੀਆਈ ਨੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।