ਅੰਮ੍ਰਿਤਸਰ: ਭਾਰਤ-ਪਾਕਿਸਤਾਨ ਕੌਮੀ ਸਰਹੱਦ 'ਤੇ ਪੈਂਦੀ ਸਰਹੱਦੀ ਚੌਂਕੀ ਬਹਾਦਰ ਕੇ ਦੇ ਖੇਤਰ ਵਿੱਚੋਂ ਬੀਤੀ ਰਾਤ ਬੀਐਸਐਫ ਨੇ ਹੈਰੋਇਨ ਦੇ ਛੇ ਪੈਕਿਟਾਂ ਦੀ ਵੱਡੀ ਖੇਪ ਬਰਾਮਦ ਕੀਤੀ ਜਿਸ ਦੀ ਕੌਮਾਂਤਰੀ ਬਾਜ਼ਾਕ ਵਿੱਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਹੈਰੋਇਨ ਦੀ ਇਹ ਖੇਪ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਖੇਤਰ 'ਚ ਲੱਗੀ ਕੰਢਿਆਲੀ ਤਾਰ ਦੇ ਪਾਰ ਸੁੱਟੀ ਗਈ ਸੀ। ਬੀਐਸਐਫ ਨੇ ਹੈਰੋਇਨ ਦੀ ਖੇਪ ਦੇ ਛੇ ਪੈਕੇਟ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ।