ਨਵੀਂ ਦਿੱਲੀ: ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਹੌਲੀ-ਹੌਲੀ ਸਾਫ਼ ਹੋ ਰਹੇ ਹਨ। ਰੁਝਾਨਾਂ ਮੁਤਾਬਕ ਦੋਵਾਂ ਸੂਬਿਆਂ ‘ਚ ਬੀਜੇਪੀ ਸਭ ਤੋਂ ਵੱਡੀ ਪਾਰਟੀ ਦੇ ਤੌਰ ‘ਤੇ ਉੱਭਰੀ ਸੀ। ਹੁਣ ਬੀਜੇਪੀ ਨੂੰ ਦੋਵਾਂ ਸੂਬਿਆਂ ‘ਚ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਹਰਿਆਣਾ ‘ਚ ਕਾਂਗਰਸ ਨੇ ਬੀਜੇਪੀ ਨੂੰ ਸ਼ਾਨਦਾਰ ਟੱਕਰ ਦਿੱਤੀ ਹੈ। ਉਧਰ ਨਵੀਂ ਪਾਰਟੀ ਜੇਜੇਪੀ ਸੂਬੇ ‘ਚ ਕਿੰਗਮੇਕਰ ਹੋ ਸਕਦੀ ਹੈ।


ਉਧਰ ਮਹਾਰਾਸ਼ਟਰ ‘ਚ ਵੀ ਬੀਜੇਪੀ ਲਈ ਚੰਗੀ ਖ਼ਬਰ ਨਹੀਂ। ਸੂਬੇ ‘ਚ ਪਾਰਟੀ ਦੇ ਸਾਥੀ ਪਾਰਟੀ ਸ਼ਿਵ ਸੈਨਾ ਨੇ ਇੱਕ ਵਾਰ ਫੇਰ ਸੀਐਮ ਅਹੁਦੇ ਨੂੰ ਲੈ ਕੇ ਅੜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਰਿਆਣਾ ‘ਚ ਜੇਜੇਪੀ ਨੇ ਸੂਬੇ ਦੀ ਰਾਜਨੀਤੀ ‘ਚ ਚੰਗੀ ਪਕੜ ਬਣਾ ਲਈ ਹੈ। ਉਹ ਪਹਿਲੀ ਚੋਣਾਂ ‘ਚ 6 ਤੋਂ 10 ਸੀਟਾਂ ‘ਤੇ ਜਿੱਤਦੀ ਨਜ਼ਰ ਆ ਰਹੀ ਹੈ।



ਇਸ ਦੇ ਨਾਲ ਹੀ ਹਰਿਆਣਾ ‘ਚ ਕਾਂਗਰਸ ਤੇ ਬੀਜੇਪੀ 35-35 ਸੀਟਾਂ ਦੇ ਰੁਝਾਨ ‘ਤੇ ਆ ਗਈ ਹੈ। ਇਸ ਦਾ ਮਤਲਬ ਕਿ ਸੂਬੇ ‘ਚ ਕਿਸੇ ਨੂੰ ਬਹੁਮਤ ਹਾਸਲ ਨਹੀਂ ਹੋਇਆ। ਸੂਬੇ ‘ਚ ਇਸ ਵਾਰ ਗਠਬੰਧਨ ਸਰਕਾਰ ਬਣਦੀ ਨਜ਼ਰ ਆ ਰਹੀ ਹੈ।

ਉਧਰ, ਮਹਾਰਾਸ਼ਟਰ ਸੂਬੇ ‘ਚ ਚੋਣ ਕਮਿਸ਼ਨ ਦੇ ਅਧਿਕਾਰਕ ਅੰਕੜਿਆਂ ਮੁਤਾਬਕ ਬੀਜੇਪੀ 75, ਸ਼ਿਵ ਸੈਨਾ 47, ਐਨਸੀਪੀ 43 ਤੇ ਕਾਂਗਰਸ 38 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਜੇਕਰ ਨਤੀਜੇ ਇਹੀ ਰਹਿੰਦੇ ਹਨ ਤਾਂ ਇਹ ਬੀਜੇਪੀ ਲਈ ਇਹ ਵੱਡਾ ਝਟਕਾ ਸਾਬਤ ਹੋ ਸਕਦਾ ਹੈ।