ਆਦਮਪੁਰ: ਹਰਿਆਣਾ ਦੀ 90 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਅੱਜ ਗਿਣਤੀ ਹੋ ਰਹੀ ਹੈ। ਟਿੱਕ ਟੌਕ ਸਟਾਰ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਆਦਮਪੁਰ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਈ ਹੈ। ਸੋਨਾਲੀ ਨੂੰ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਨੇ ਹਰਾਇਆ ਹੈ। ਸੋਨਾਲੀ ਨੂੰ ਕਰੀਬ 29 ਹਜ਼ਾਰ ਵੋਟ ਮਿਲੇ ਜਦਕਿ ਬਿਸ਼ਨੋਈ ਨੂੰ 56 ਹਜ਼ਾਰ ਵੋਟਾਂ ਮਿਲੀਆਂ।
ਸੋਨਾਲੀ ਫੋਗਾਟ ਤੋਂ ਇਲਾਵਾ ਬੀਜੇਪੀ ਉਮੀਦਵਾਰ ਤੇ ਪਹਿਲਵਾਨ ਯੋਗੇਸ਼ਵਰ ਦੱਤ ਵੀ ਚੋਣ ਮੈਦਾਨ ‘ਚ ਉੱਤਰੇ ਸੀ ਪਰ ੳਹ ਚਰਖੀ ਦਾਦਰੀ ਤੋਂ ਹਾਰ ਚੁੱਕੇ ਹਨ।
ਸੋਨਾਲੀ ਟਿੱਕ ਟੌਕ ‘ਤੇ ਕਾਫੀ ਫੇਮਸ ਹੈ। ਸੋਸ਼ਲ ਮੀਡੀਆ ‘ਤੇ ਉਸ ਦੇ ਲੱਖਾਂ ਫੌਲੋਅਰ ਹਨ ਪਰ ਉਸ ਦੀ ਪੋਪਲੈਰਟੀ ਚੋਣਾਂ ‘ਚ ਕੰਮ ਨਹੀਂ ਆਈ। ਇਸ ਦੇ ਨਾਲ ਹੀ ਸੋਨਾਲੀ ਹਰਿਆਣਾ ਦੇ ਬੀਜੇਪੀ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਵੀ ਹੈ।
ਬੀਜੇਪੀ ਦੀ ਟਿੱਕ ਟੌਕ ਸਟਾਰ ਦਾ ਨਹੀਂ ਚੱਲਿਆ ਜਾਦੂ
ਏਬੀਪੀ ਸਾਂਝਾ
Updated at:
24 Oct 2019 03:23 PM (IST)
ਹਰਿਆਣਾ ਦੀ 90 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਅੱਜ ਗਿਣਤੀ ਹੋ ਰਹੀ ਹੈ। ਟਿੱਕ ਟੌਕ ਸਟਾਰ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਆਦਮਪੁਰ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਈ ਹੈ। ਸੋਨਾਲੀ ਨੂੰ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਨੇ ਹਰਾਇਆ ਹੈ।
- - - - - - - - - Advertisement - - - - - - - - -