ਨਵੀਂ ਦਿੱਲੀ: ਦੁਨੀਆਂ ਭਰ ‘ਚ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਪਲਾਸਟਿਕ ਦੇ ਪ੍ਰਸਾਰ ‘ਚ ਕਮੀ ਨਹੀਂ ਆ ਰਹੀ। ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਵਧਦੀ ਜਾ ਰਹੀ ਹੈ। ਵਾਤਾਵਰਨ ਸਬੰਧੀ ਇੱਕ ਦਬਾਅ ਗਰੁੱਪ ਨੇ ਬੁੱਧਵਾਰ ਨੂੰ ਕਿਹਾ ਕਿ ਧਰਤੀ ‘ਤੇ ਕੂੜਾ ਫੈਲਾ ਰਹੇ ਪਲਾਸਟਿਕ ਦੇ ਲੱਖਾਂ ਟੁਕੜਿਆਂ ‘ਚ ਕੁਝ ਐਮਐਨਸੀ ਵੀ ਆਉਂਦੀਆਂ ਹਨ।

ਵਿਅਕਤੀਆਂ ਤੇ ਵਾਤਾਵਰਨ ਸੰਗਠਨ ‘ਚ ਗਲੋਬਲ ਗਠਬੰਧਨ ਬ੍ਰੇਕ ਫਰੀ ਫੋਰਮ ਪਲਾਸਟਿਕ ਨੇ ਕਿਹਾ ਕਿ ਕੋਕਾ-ਕੋਲਾ, ਨੈਸਲੇ ਤੇ ਪੈਪਸੀਕੋ ਜਿਹੀਆਂ ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਸਭ ਤੋਂ ਜ਼ਿਆਦਾ ਪਲਾਸਟਿਕ ਦਾ ਕਚਰਾ ਫੈਲਾਉਂਦੀਆਂ ਹਨ।

ਇਸ ਗਰੁੱਪ ਦੇ ਕਰਮੀਆਂ ਨੇ ਇੱਕ ਮਹੀਨੇ ਪਹਿਲਾਂ 51 ਦੇਸ਼ਾਂ ‘ਚ ‘ਵਿਸ਼ਵ ਸਫਾਈ ਦਿਹਾੜੇ’ ਦੌਰਾਨ ਪਲਾਸਟਿਕ ਦੇ ਕੂੜੇ ਤੋਂ ਤਕਰੀਬਨ ਪੰਜ ਲੱਖ ਟੁਕੜੇ ਜਮਾਂ ਕੀਤੇ ਜਿਸ ਵਿੱਚੋਂ 43 ਫੀਸਦ ਤਾਂ ਸਾਫ਼ ਤੌਰ ‘ਤੇ ਉਪਭੋਗਤਾ ਬ੍ਰਾਂਡ ਦਾ ਨਾਂ ਸੀ। ਉਨ੍ਹਾਂ ਨੇ ਕਿਹਾ ਕਿ ਲਗਪਗ ਦੂਜੇ ਸਾਲ ਕੋਲਾ ਕੋਲਾ ਪਲਾਸਟਿਕ ਦਾ ਕਚਾਰ ਫੈਲਾਉਣ ‘ਦ ਟੌਪ ‘ਤੇ ਹੈ। ਚਾਰ ਮਹਾਦੀਪਾਂ ਦੇ 37 ਦੇਸ਼ਾ ਵਿੱਚੋਂ ਉਸ ਦੇ 11,732 ਪਲਾਸਟਿਕ ਦੇ ਟੁਕੜੇ ਇਕੱਠੇ ਕੀਤੇ ਗਏ।

ਸੰਗਠਨ ਨੇ ਕਿਹਾ ਕਿ ਚੀਨ, ਇੰਡੋਨੇਸ਼ੀਆ, ਵੀਅਤਨਾਮ ਤੇ ਸ਼੍ਰੀਲੰਕਾ ਸਮੁੰਦਰ ‘ਚ ਸਭ ਤੋਂ ਜ਼ਿਆਦਾ ਪਲਾਸਟਿਕ ਦਾ ਕਚਰਾ ਸੁੱਟਿਆ ਜਾਂਦਾ ਹੈ। ਏਸ਼ੀਆ ‘ਚ ਪਲਾਸਟਿਕ ਪ੍ਰਦੂਸ਼ਨ ਪੈਦਾ ਕਰਨ ਵਾਲੇ ਇਸ ਦੇ ਅਸਲ ਕਾਰਨ ਐਮਐਨਸੀ ਕੰਪਨੀਆਂ ਹਨ ਜਿਨ੍ਹਾਂ ਦੇ ਮੁੱਖ ਦਫਤਰ ਯੂਰਪ ਤੇ ਅਮਰੀਕਾ ‘ਚ ਹਨ।