ਸ਼੍ਰੀਨਗਰ: ਜੰਮੂ-ਕਸ਼ਮੀਰ ‘ਚ ਅੱਤਵਾਦੀ ਹੁਣ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੱਲ੍ਹ ਸ਼ੋਪੀਆਂ ‘ਚ ਸੇਬ ਲੈਣ ਗਏ ਦੋ ਕਸ਼ਮੀਰੀ ਟਰੱਕ ਚਾਲਕਾਂ ਦੀ ਅੱਤਵਾਦੀਆਂ ਨੇ ਕਤਲ ਕਰ ਦਿੱਤਾ। ਦੱਖਣੀ ਕਸ਼ਮੀਰ ‘ਚ ਪਿਛਲ਼ੇ 11 ਦਿਨਾਂ ‘ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਪੰਜਵੀਂ ਘਟਨਾ ਹੈ। 14 ਅਕਤੂਬਰ ਨੂੰ ਵੀ ਅੱਤਵਾਦੀਆਂ ਨੇ ਇੱਕ ਟਰੱਕ ਚਾਲਕ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਇੱਕ ਸੇਬ ਕਾਰੋਬਾਰੀ ਅਤੇ ਇੱਕ ਮਜ਼ਦੂਰ ਦਾ ਵੀ ਕਤਲ ਕੀਤਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੱਕ ਡ੍ਰਾਈਵਰ ਬਗੈਰ ਸੁਰੱਖਿਆਬਲਾਂ ਨੂੰ ਜਾਣਕਾਰੀ ਦਿੰਦੇ ਹੋਏ ਅੰਦਰੂਨੀ ਹਿੱਸਿਆਂ ‘ਚ ਗਏ ਸੀ। ਉਨ੍ਹਾਂ ਨੇ ਦੱਸਿਆ ਕਿ ਦੋ ਟਰੱਕ ਡ੍ਰਾਈਵਰਾਂ ਨੇ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਜਦਕਿ ਇੱਕ ਜ਼ਖ਼ਮੀ ਟਰੱਕ ਚਾਲਕ ਨੁੰ ਸ਼੍ਰੀਨਗਰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।
ਪੁਲਿਸ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਸ਼ੋਪੀਆ ਦੇ ਚਿਤਰਗਾਮ ‘ਚ ਅੱਤਵਾਦੀਆਂ ਨੇ ਟਰੱਕਾਂ ‘ਤੇ ਗੋਲੀਬਾਰੀ ਕੀਤੀ ਜਿਸ ‘ਚ ਤਿੰਨ ਚਾਲਕ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇੱਕ ਮ੍ਰਿਤਕ ਟਰੱਕ ਡ੍ਰਾਈਵਰ ਰਾਜਸਥਾਨ ਦੇ ਅਲਵਰ ਨਿਵਾਸੀ ਮੁਹਮੰਦ ਇਲੀਆਸ ਹੈ ਜਦਕਿ ਜ਼ਖ਼ਮੀ ਦਾ ਨਾਂ ਜੀਵਨ ਹੈ ਹੋ ਪੰਜਾਬ ਦੇ ਹੋਸ਼ਿਆਰਪੁਰ ਦਾ ਹੈ। ਤੀਜੇ ਵਿਅਕਤੀ ਦੀ ਪਛਾਣ ਹੋਣੀ ਅਜੇ ਬਾਕੀ ਹੈ।
ਪੰਜਾਬ ਦੇ ਟਰੱਕ ਡ੍ਰਾਈਵਰਾਂ ਨੂੰ ਅੱਤਵਦੀਆਂ ਫੇਰ ਨੇ ਬਣਾਇਆ ਨਿਸ਼ਾਨਾ
ਏਬੀਪੀ ਸਾਂਝਾ
Updated at:
25 Oct 2019 10:44 AM (IST)
ਜੰਮੂ-ਕਸ਼ਮੀਰ ‘ਚ ਅੱਤਵਾਦੀ ਹੁਣ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੱਲ੍ਹ ਸ਼ੋਪੀਆਂ ‘ਚ ਸੇਬ ਲੈਣ ਗਏ ਦੋ ਕਸ਼ਮੀਰੀ ਟਰੱਕ ਚਾਲਕਾਂ ਦੀ ਅੱਤਵਾਦੀਆਂ ਨੇ ਕਤਲ ਕਰ ਦਿੱਤਾ। ਦੱਖਣੀ ਕਸ਼ਮੀਰ ‘ਚ ਪਿਛਲ਼ੇ 11 ਦਿਨਾਂ ‘ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਪੰਜਵੀਂ ਘਟਨਾ ਹੈ।
- - - - - - - - - Advertisement - - - - - - - - -