ਮੁੰਬਈ: ਦੀਪਿਕਾ ਪਾਦੂਕੋਣ ਅੱਜਕਲ੍ਹ ਆਪਣੇ ਕੰਮ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਦੀਪਿਕਾ ਨੇ ਇਸ ਸਾਲ ਫ਼ਿਲਮ ‘ਪਦਮਾਵਤ’ ਤੋਂ ਬਾਅਦ ਕਿਸੇ ਫ਼ਿਲਮ ‘ਚ ਕੰਮ ਨਹੀਂ ਕੀਤਾ। ਹੁਣ ਸਭ ਉਸ ਦੇ ਪ੍ਰੋਜੈਕਟ ਦਾ ਇੰਤਜ਼ਾਰ ਕਰ ਰਹੇ ਹਨ। ਖ਼ਬਰਾਂ ਨੇ ਕਿ ਦੀਪਿਕਾ ਹੁਣ ਮੇਘਨਾ ਗੁਲਜ਼ਾਰ ਦੀ ਫ਼ਿਲਮ ‘ਚ ਤੇਜ਼ਾਬੀ ਹਮਲੇ ਦੀ ਸ਼ਿਕਾਰ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾਵੇਗੀ।
ਦੀਪਿਕਾ ਦੇ ਫੈਨਸ ਨੂੰ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ। ਇਸ ਦੇ ਨਾਲ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਦੀਪਿਕਾ ਨੂੰ ਆਮਿਰ ਖ਼ਾਨ ਦੇ ਘਰ ਦੇ ਬਾਹਰ ਵੇਖਿਆ ਗਿਆ। ਇਸ ਤੋਂ ਬਾਅਦ ਅੰਦਾਜ਼ੇ ਲੱਗ ਰਹੇ ਹਨ ਕਿ ਉਹ ਜਲਦੀ ਹੀ ਆਮਿਰ ਖ਼ਾਨ ਨਾਲ ਕਿਸੇ ਫ਼ਿਲਮ ‘ਚ ਨਜ਼ਰ ਆ ਸਕਦੀ ਹੈ।
ਦੀਪਿਕਾ ਇੱਥੇ ਕਾਲੇ ਟ੍ਰੈਕ ਸੂਟ ‘ਚ ਹੀ ਨਜ਼ਰ ਆਈ। ਇਸ ਦੇ ਨਾਲ ਰੋਹਨ ਸਿੱਪੀ, ਵਿਕ੍ਰਮਾਦਿੱਤਿਆ ਮੋਟਵਾਨੀ ਤੇ ਸਿਧਾਰਥ ਰਾਏ ਕਪੂਰ ਵੀ ਨਜ਼ਰ ਆਏ। ਖੈਰ ਹੁਣ ਸਭ ਨੂੰ ਦੀਪਿਕਾ ਤੇ ਆਮਿਰ ਵੱਲੋਂ ਉਨ੍ਹਾਂ ਦੇ ਪ੍ਰੋਜੈਕਟ ਦੀ ਔਫੀਸ਼ੀਅਲ ਐਲਾਨ ਦਾ ਇੰਤਜ਼ਾਰ ਹੈ।