ਮੁੰਬਈ: ਡਾਇਰੈਕਟਰ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ‘ਪਾਨੀਪਤ’ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਟੀਮ ਲੋਕੇਸ਼ਨ ਦੀ ਤਲਾਸ਼ ਕਰ ਰਹੀ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਫੈਨਸ ਦੀ ਬੇਤਾਬੀ ਵਧਾ ਰਹੀਆਂ ਹਨ। ਹੁਣ ਫ਼ਿਲਮ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ।
ਜੀ ਹਾਂ, ਖ਼ਬਰ ਹੈ ਕਿ ਫ਼ਿਲਮ ‘ਪਾਨੀਪਤ’ ‘ਚ ਹੁਣ 80-90 ਦੇ ਦਹਾਕੇ ਦੀ ਫੇਮਸ ਐਕਟਰਸ ਦੀ ਐਂਟਰੀ ਹੋ ਰਹੀ ਹੈ। ਫ਼ਿਲਮ ‘ਚ ਐਕਟਰਸ ਪਦਮਿਨੀ ਕੋਹਲਾਪੁਰੀ ਵੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਫ਼ਿਲਮ ‘ਚ ਕ੍ਰਿਤੀ ਸੇਨਨ ਮੁੱਖ ਭੂਮਿਕਾ ‘ਚ ਨਜ਼ਰ ਆਉਣੀ ਹੈ। ਫ਼ਿਲਮ ਪਾਨੀਪਤ ਦੀ ਲੜਾਈ ‘ਤੇ ਅਧਾਰਤ ਹੈ ਜਿਸ ‘ਚ ਪਦਮਿਨੀ ਗੋਪਿਕਾ ਬਾਈ ਦਾ ਕਿਰਦਾਰ ਨਿਭਾਵੇਗੀ। ਫ਼ਿਲਮ ‘ਚ ਅਰਜੁਨ ਕਪੂਰ ਤੇ ਸੰਜੇ ਦੱਤ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ। ਇਸ ਨੂੰ ਲੈ ਕੇ ਫੈਨਸ ਕਾਫੀ ਐਕਸਾਇਟੀਡ ਹਨ। ਇਸ ਦੇ ਨਾਲ ਹੀ ਆਸ਼ੂਤੋਸ਼ ਵੀ ਕਰਾਫਟ ਫ਼ਿਲਮਾਂ ਬਣਾਉਣ ਲਈ ਫੇਮਸ ਹਨ। ਫ਼ਿਲਮ ‘ਚ ਪਦਮਿਨੀ ਨੂੰ ਕਿਸ ਦੇ ਔਪੋਜ਼ਿਟ ਕਾਸਟ ਕੀਤਾ ਗਿਆ ਹੈ, ਇਹ ਦੇਖਣ ਦਿਲਚਸਪ ਹੋਵੇਗਾ। ਫ਼ਿਲਮ 6 ਦਸੰਬਰ, 2019 ‘ਚ ਰਿਲੀਜ਼ ਹੋਣੀ ਹੈ।