ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਣ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ ਹੈ। ਅੱਜ ਲਗਾਤਾਰ ਚੌਥੇ ਦਿਨ ਪੈਟਰੋਲ 23 ਪੈਸੇ ਤੇ ਡੀਜ਼ਲ 29 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਤਾਜ਼ਾ ਕੀਮਤਾਂ ਮੁਤਾਬਕ ਦਿੱਲੀ 'ਚ ਪੈਟਰੋਲ 82 ਰੁਪਏ 26 ਪੈਸੇ ਤੇ ਡੀਜ਼ਲ 74 ਰੁਪਏ 11 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਪੰਜਾਬ 'ਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਪਠਾਨਕੋਟ 'ਚ 88 ਰੁਪਏ 47 ਪੈਸੇ ਪ੍ਰਤੀ ਲੀਟਰ ਹੈ ਤੇ ਡੀਜ਼ਲ ਦੀ ਕੀਮਤ 74 ਰੁਪਏ 63 ਪੈਸੇ ਪ੍ਰਤੀ ਲੀਟਰ ਹੈ।
ਮੁੰਬਈ 'ਚ ਪੈਟਰੋਲ 23 ਪੈਸੇ ਤੇ ਡੀਜ਼ਲ 31 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ। ਜਿਸ ਤੋਂ ਬਾਅਦ ਮੁੰਬਈ 'ਚ ਪੈਟਰੋਲ 87 ਰੁਪਏ 73 ਪੈਸੇ ਤੇ ਡੀਜ਼ਲ 77 ਰੁਪਏ 68 ਪੈਸੇ ਪ੍ਰਤੀ ਲੀਟਰ ਦੀ ਦਰ 'ਤੇ ਪਹੁੰਚ ਗਿਆ ਹੈ।
ਦੂਜੇ ਪਾਸੇ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਹੇਠ ਲਿਆਉਣ ਦੇ ਅਜੇ ਕੋਈ ਆਸਾਰ ਨਹੀਂ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਕੱਲ੍ਹ 'ਏਬੀਪੀ ਨਿਊਜ਼' ਨਾਲ ਖਾਸ ਗੱਲਬਾਤ 'ਚ ਕਿਹਾ ਕਿ ਪੈਟਰੋਲ-ਡੀਜ਼ਲ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਉਣ 'ਤੇ ਅਜੇ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਤੇਲ 'ਤੇ ਮਹਿੰਗਾਈ ਦੀ ਗੱਲ ਤਾਂ ਕੀਤੀ ਜਾਂ ਰਹੀ ਹੈ ਪਰ ਦਾਲਾਂ, ਸਰ੍ਹੋਂ ਦਾ ਤੇਲ ਤੇ ਅਨਾਜ ਦੇ ਭਾਅ 'ਚ ਜੋ ਕਮੀ ਆਈ ਹੈ ਉਸ ਬਾਰੇ ਮੀਡੀਆ 'ਚ ਕੋਈ ਗੱਲ ਨਹੀਂ ਕਰ ਰਿਹਾ। ਇਸ ਪਾਸੇ ਵੀ ਧਿਆਨ ਜਾਣਾ ਚਾਹੀਦਾ ਹੈ।