ਚੰਡੀਗੜ੍ਹ: ਭਾਰਤੀ ਹਵਾਈ ਫੌਜ ਨੇ ਅੱਜ ਆਪਣਾ 87ਵਾਂ ਸਥਾਪਨਾ ਦਿਵਸ ਮਨਾਇਆ। ਆਜ਼ਾਦੀ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਨੂੰ ਰੌਇਲ ਇੰਡੀਅਨ ਏਅਰ ਫੋਰਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਅੱਜ ਭਾਰਤੀ ਹਵਾਈ ਫੌਜ ਨੂੰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਸ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਭਾਰਤੀ ਹਵਾਈ ਫੌਜ ਨੂੰ ਦੁਨੀਆ ਦੀਆਂ 5 ਸਭ ਤੋਂ ਸ਼ਕਤੀਸ਼ਾਲੀ ਹਵਾਈ ਫੌਜਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਪਰ ਦੁਨੀਆਂ ਦੀ ਵੱਡੀ ਤਾਕਤ ਹੋਣ ਦੇ ਬਾਵਜੂਦ ਵੀ ਭਾਰਤੀ ਫੌਜ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਸਮਝਦੀ ਹੈ ਤੇ ਕਦੇ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਨਹੀਂ ਕਰਦੀ।

ਤਾਕਤ ਦੀ ਗੱਲ ਕੀਤੀ ਜਾਏ ਤਾਂ ਭਾਰਤੀ ਹਵਾਈ ਫੌਜ ਕੋਲ ਕੁੱਲ 666 ਫਾਈਟਰ ਏਅਕ੍ਰਾਫਟ, 857 ਟ੍ਰਾਂਸਪੋਰਟ ਏਅਕ੍ਰਾਫਟ, 809 ਅਟੈਕ ਏਅਕ੍ਰਾਫਟ, 323 ਟ੍ਰੇਨਰ ਏਅਕ੍ਰਾਫਟ, 16 ਅਟੈਕ ਹੈਲੀਕਾਪਟਰਾਂ ਸਣੇ ਕੁੱਲ 666 ਹੈਲੂਕਾਪਟਰ ਹਨ। ਲੜਾਕੂ ਜਹਾਜ਼ ਦੀ ਗੱਲ ਕੀਤੀ ਜਾਏ ਤਾਂ ਭਾਰਤੀ ਫੌਜ ਕੋਲ ਸਪਿਟਫਾਇਰ, ਟੈਂਪੀਟ, ਵੈਂਪਾਇਰ, ਤੂਫਾਨੀ, ਹੰਟਰ ਤੇ ਨੈਟ ਮੌਜੂਦ ਹਨ ਜੋ ਕਿਸੇ ਵੀ ਦੁਸ਼ਮਣ ਨੂੰ ਮਾਤ ਦੇ ਸਕਦੇ ਹਨ। ਭਾਰਤ ਦੇ ਬੰਬਰਸ ਜਹਾਜ਼ਾਂ ’ਤੇ ਨਜ਼ਰ ਮਾਰੀ ਜਾਏ ਤਾਂ ਲਿਬਰੇਟਰ ਤੇ ਕੈਨਬਰਾ ਅਸਮਾਨ ਤੋਂ ਹੀ ਦੁਸ਼ਮਣ ਦੇ ਕਿਲ੍ਹੇ ਤਬਾਹ ਕਰਨ ਦੇ ਸਮਰੱਥ ਹਨ।

ਇਸ ਤੋਂ ਇਲਾਵਾ ਟਰ੍ਰਾਂਸਪੋਰਟ ਏਅਰਕ੍ਰਾਪਟ ਵਿੱਚ ਡਕੋਟਾ, ਡੀਵਾਨ ਸੀ -119, ਬਾਕਸਕਾਰ, ਓਟਰਸ, ਵਾਈਕਾਊਂਟ, ਇਲੀਸ਼ਿਨ ਤੇ ਪੈਕਟ ਹਰ ਮੁਸ਼ਕਲ ਹਾਲਤ ਵਿੱਚ ਮਦਦ ਪਹੁੰਚਾਉਣ ਲਈ ਤਿਆਰ ਰਹਿੰਦੇ ਹਨ। ਟੋਹ ਲੈਣ ਵਾਲੇ ਜਹਾਜ਼ਾਂ ਦੀ ਗੱਲ ਕੀਤੀ ਜਾਏ ਤਾਂ ਸਪਿੱਟਫਾਇਰ, ਆਸਟਰ ਤੇ ਹਾਰਵਰਡ ਵਰਗੇ ਹਵਾਈ ਜਹਾਜ਼ਾਂ 24 ਘੰਟੇ ਦੁਸ਼ਮਣ ਦੀ ਹਰ ਹਰਕਤ ’ਤੇ ਨਜ਼ਰ ਰੱਖਦੇ ਹਨ।

1962 ਵਿੱਚ ਚੀਨ ਤੋਂ ਹਾਰਨ ਪਿੱਛੋਂ ਭਾਰਤ ਦੀ ਹਾਰ ਦਾ ਵਿਸ਼ਲੇਸ਼ਣ ਕਰਦੇ ਸਮੇਂ ਹੈਂਡਰਸਨ ਬਰੁੱਕਜ਼-ਭਗਤ ਦੀ ਰਿਪੋਰਟ ਜਾਰੀ ਕੀਤੀ ਗਈ ਸੀ ਜਿਸਨੂੰ 1903 ਵਿੱਚ ਆਸਟ੍ਰੇਲੀਆ ਦੇ ਪੱਤਰਕਾਰ ਨੇਵਿਲ ਮੈਕਸਵੈਲ ਨੇ 2014 ਵਿੱਚ ਇੰਟਰਨੈਟ ’ਤੇ ਅਪਲੋਡ ਕੀਤਾ। ਇਸ ਵਿੱਚ ਕਿਹਾ ਗਿਆ ਸੀ ਕਿ ਜੇ ਭਾਰਤ ਨੇ ਆਪਣੀ ਹਵਾਈ ਫੌਜ ਦਾ ਸਹੀ ਢੰਗ ਨਾਲ ਇਸਤੇਮਾਲ ਕੀਤਾ ਹੁੰਦਾ ਤਾਂ ਜੰਗ ਦਾ ਨਤੀਜਾ ਕੁਝ ਹੋਰ ਹੋਣਾ ਸੀ।

1965 ਵਿੱਚ ਵੀ ਭਾਰਤ-ਪਾਕਿ ਜੰਗ ਦੌਰਾਨ ਪਾਕਿਸਤਾਨੀ ਸੈਨਾ ਦੇ ਵਿਸ਼ੇਸ਼ ਜਹਾਜ਼ ‘ਸਬਰੇ’ ’ਤੇ ਭਾਰਤੀ ਹਵਾਈ ਫੌਜ ਨੇ ਇਸ ਤਰ੍ਹਾਂ ਹਮਲੇ ਕੀਤੇ ਕਿ ਭਾਰਤ ਦੀ ਹਵਾਈ ਫੌਜ ਨੂੰ ‘ਸਬਰੇ ਦਾ ਕਤਲ’ ਕਿਹਾ ਜਾਣ ਲੱਗਾ ਸੀ। 1971 ਦੀ ਜੰਗ ਵਿੱਚ ਵੀ ਭਾਰਤ ਨੇ 29 ਪਾਕਿਸਤਾਨੀ ਟੈਂਕਾਂ, 40 ਏਪੀਸੀ ਤੇ ਇੱਕ ਟ੍ਰੇਨ ਨੂੰ ਤਬਾਹ ਕਰ ਦਿੱਤਾ। ਪਾਕਿਸਤਾਨੀ ਫੌਜ ਦੇ ਸਮਰਪਣ ਤੋਂ ਪਹਿਲਾਂ ਹਵਾਈ ਫੌਜ ਨੇ ਪਾਕਿਸਤਾਨ ਦੇ 94 ਫ਼ੌਜੀ ਜਹਾਜ਼ਾਂ ਨੂੰ ਨਸ਼ਟ ਕਰ ਦਿੱਤਾ ਸੀ।