ਪ੍ਰਿਅੰਕਾ ਦੀ ਸਗਾਈ ਚੋਂ ਗਾਇਬ ਰਹੇ ਦੀਪਿਕਾ-ਰਣਵੀਰ!
ਏਬੀਪੀ ਸਾਂਝਾ | 20 Aug 2018 10:28 AM (IST)
ਮੁੰਬਈ: ਕਲ ਰਾਤ ਹੀ ਪ੍ਰਿਅੰਕਾ ਚੋਪੜਾ ਨੇ ਆਪਣੇ ਬੁਆਏਫ੍ਰੈਂਡ ਨਿੱਕ ਜੋਨਸ ਨਾਲ ਸਗਾਈ ਤੋਂ ਬਾਅਦ ਆਪਣੇ ਕਰੀਬੀਆਂ ਲਈ ਇੱਕ ਪਾਰਟੀ ਕੀਤੀ। ਕਲ ਦਿਨ ‘ਚ ਨਿੱਕ-ਪ੍ਰਿਅੰਕਾ ਦੀ ਸਗਾਈ ਦਾ ਸਮਾਗਮ ਚਲਦਾ ਰਿਹਾ। ਜਿਸ ‘ਚ ਦੋਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕੁਝ ਖਾਸ ਦੋਸਤ ਨਜ਼ਰ ਆਏ। ਇਸ ਤੋਂ ਬਾਅਦ ਰੱਖੀ ਗਈ ਪਾਰਟੀ ‘ਚ ਆਲਿਆ ਭੱਟ, ਆਯੁਸ਼ ਸ਼ਰਮਾ, ਅਰਪਿਤਾ ਖ਼ਾਨ, ਸੰਜੇ ਲੀਲਾ ਭੰਸਾਲੀ ਅਤੇ ਸਿਧਾਰਥ ਰਾਏ ਕਪੂਰ ਦੇ ਨਾਲ ਪਰਿਨੀਤੀ ਚੋਪੜਾ ਵੀ ਨਜ਼ਰ ਆਈ। ਖ਼ਬਰਾਂ ਨੇ ਕੀ ਦੇਸੀ ਗਰਲ ਦੀ ਇਸ ਪਾਰਟੀ ‘ਚ ਸਿਰਫ ਉਸ ਦੇ ਖਾਸ ਦੋਸਤਾਂ ਨੂੰ ਹੀ ਬੁਲਾਇਆ ਗਿਆ ਸੀ। ਖ਼ਬਰਾਂ ਤਾਂ ਇਹ ਵੀ ਹਨ ਕੀ ਇਸ ਪਾਰਟੀ ਲਈ ਸਿਰਫ 20 ਲੋਕਾਂ ਨੂੰ ਹੀ ਬੁਲਾਇਆ ਗਿਆ ਸੀ। ਇਨ੍ਹਾਂ 20 ਲੋਕਾਂ ‘ਚ ਰਣਵੀਰ ਸਿੰਘ ਦਾ ਨਾਂਅ ਵੀ ਸ਼ਾਮਲ ਹੈ। ਪਰ ਇਸਦੇ ਬਾਵਜੂਦ ਰਣਵੀਰ ਪ੍ਰਿਅੰਕਾ ਦੇ ਇਸ ਖਾਸ ਜਸ਼ਨ ‘ਚ ਸ਼ਾਮਲ ਨਹੀਂ ਹੋਏ। ਅਜਿਹਾ ਨਹੀਂ ਹੈ ਕਿ ਦੋਨੋਂ ਚੰਗੇ ਦੋਸਤ ਨਹੀਂ, ਦੋਨਾਂ ਦੀ ਖਾਸ ਦੋਸਤੀ ਹੈ। ਦੋਨਾਂ ਸਟਾਰਸ ਨੇ ਕਈ ਫ਼ਿਲਮਾਂ ‘ਚ ਇਕੱਠਿਆਂ ਕੰਮ ਵੀ ਕੀਤਾ ਹੈ। ਅਜਿਹੇ ‘ਚ ਰਣਵੀਰ ਦਾ ਪਾਰਟੀ ‘ਚ ਨਾ ਆਉਣ ਦਾ ਕੀ ਕਾਰਨ ਹੋ ਸਕਦਾ ਹੈ। ਜਿਸ ਦਾ ਕਾਰਨ ਹੈ ਦੀਪਿਕਾ ਪਾਦੁਕੋਨ। ਜੀ ਹਾਂ, ਖ਼ਬਰਾਂ ਨੇ ਕਿ ਦੀਪਿਕਾ ਨੂੰ ਪ੍ਰਿਅੰਕਾ ਦੀ ਇਸ ਪਾਰਟੀ ਦਾ ਸੱਦਾ ਮਿਲੀਆ ਹੀ ਨਹੀਂ। ਜਦੋਂ ਦੀਪਿਕਾ ਨੂੰ ਕਿਸੇ ਨੇ ਬੁਲਾਇਆ ਹੀ ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਦੀਪਿਕਾ ਤੋਂ ਬਿਨ੍ਹਾਂ ਰਣਵੀਰ ਕਿਸੇ ਪਾਰਟੀ ‘ਚ ਸ਼ਾਮਲ ਹੋ ਜਾਣ। ਦੀਪਿਕਾ-ਪ੍ਰਿਅੰਕਾ ਵੀ ਚੰਗੀਆਂ ਦੋਸਤ ਹਨ, ਪਰ ਫੇਰ ਇਹ ਕਿਵੇਂ ਹੋ ਗਿਆ ਕਿ ਪ੍ਰਿੰਅਕਾ ਨੇ ਆਪਣੀ ਸਗਾਈ ਦੀ ਪਾਰਟੀ ‘ਚ ਰਣਵੀਰ ਨੂੰ ਬੁਲਾ ਲਿਆ ਪਰ ਦੀਪਿਕਾ ਨੂੰ ਨਹੀਂ। ਹੁਣ ਇਹ ਕਿਸਦੀ ਗਲਤੀ ਕਾਰਨ ਹੋਇਆ ਹੈ ਇਹ ਤਾਂ ਨਹੀਂ ਪਤਾ, ਪਰ ਹੁਣ ਦੇਖਦੇ ਹਾਂ ਕਿ ਪੀਸੀ ਇਸ ਗਲਤੀ ਨੂੰ ਕਿਵੇਂ ਠੀਕ ਕਰਦੀ ਹੈ ਅਤੇ ਦੋਨੋਂ ਅਦਾਕਾਰਾਂ ਇਸ ‘ਤੇ ਕੀ ਰਿਐਕਸ਼ਨ ਦਿੰਦੀਆਂ ਹਨ।