ਕਪਿਲ ਸ਼ਰਮਾ ਦੀ ਪੰਜਾਬੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼
ਏਬੀਪੀ ਸਾਂਝਾ | 20 Aug 2018 09:16 AM (IST)
ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਕਲ ਆਪਣੇ ਆਪ ਨੂੰ ਫਿੱਟ ਕਰਨ ਲਈ ਪੂਰੀ ਮਿਹਨਤ ਕਰ ਰਹੇ ਹਨ। ਕਾਫੀ ਸਮੇਂ ਤੋਂ ਕਪਿਲ ਟੀਵੀ ਦੀ ਦੁਨੀਆ ਤੋਂ ਦੂਰ ਹਨ ਪਰ ਹਣ ਜਲਦੀ ਹੀ ਉਹ ਆਪਣੀ ਵਾਪਸੀ ਕਰ ਸਕਦੇ ਹਨ। ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਕਪਿਲ ਜਲਦੀ ਹੀ ਟੀਵੀ ‘ਤੇ ਆਪਣਾ ਕਾਮੇਡੀ ਸ਼ੋਅ ਵਾਪਸ ਲੈ ਕੇ ਆ ਸਕਦੇ ਹਨ। ਹੁਣ ਖ਼ਬਰ ਹੈ ਕਿ ਕਪਿਲ ਜਲਦੀ ਹੀ ਆਪਣੀ ਫ਼ਿਲਮ ਲੈ ਕੇ ਆ ਰਹੇ ਹਨ। ਜੀ ਹਾਂ, ਕਪਿਲ ਸ਼ਰਮਾ ਜਲਦੀ ਹੀ ਇੱਕ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ। ਜਿਸ ‘ਚ ਉਨ੍ਹਾਂ ਨੇ ਆਪ ਐਕਟਿੰਗ ਨਾ ਕਰਕੇ ਸਗੋਂ ਕੀਤਾ ਹੈ ਫ਼ਿਲਮ ਨੂੰ ਪ੍ਰੋਡਿਊਸ। ਇਸ ਫ਼ਿਲਮ ਦਾ ਨਾਂਅ ਹੈ ‘ਸਨ ਆਫ਼ ਮਨਜੀਤ ਸਿੰਘ’। ਫ਼ਿਲਮ ਨੂੰ ਕਪਿਲ ਸ਼ਰਮਾ ਦੇ ਨਾਲ ਸੁਮਿਤ ਸਿੰਘ ਨੇ ਮਿਲਕੇ ਪ੍ਰੋਡਿਊਸ ਕੀਤਾ ਹੈ। ਕਪਿਲ ਜਲਦੀ ਹੀ ਫ਼ਿਲਮ ਦਾ ਫਸਟ ਲੁੱਕ ਰਿਲੀਜ਼ ਕਰਨਗੇ। ਕਪਿਲ ਨੇ ਹਾਲ ਹੀ ‘ਚ ਫ਼ਿਲਮ ਦਾ ਟੀਜ਼ਰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ‘ਸਨ ਆਫ਼ ਮਨਜੀਤ ਸਿੰਘ’ ਨੂੰ ਵਿਕਰਮ ਗ੍ਰੋਵਰ ਨੇ ਡਾਇਰੈਕਟ ਕੀਤਾ ਹੈ। ਫ਼ਿਲਮ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੇ ਨਾਲ ਕਪਿਲ ਪ੍ਰੋਡਿਊਸਰ ਤਾਂ ਬਣ ਗਏ ਹਨ, ਪਰ ਫੈਨਸ ਉਸ ਨੂੰ ਜਲਦੀ ਹੀ ਟੀਵੀ ‘ਤੇ ਵੀ ਦੇਖਣਾ ਚਾਹੁੰਦੇ ਹਨ।