ਮੁੰਬਈ: ਦੀਪਿਕਾ ਪਾਦੂਕੋਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਇਸ ‘ਚ ਉਹ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦਾ ਰੋਲ ਪਲੇਅ ਕਰੇਗੀ। ਪਿਛਲੇ ਦਿਨੀਂ ਹੀ ਦੀਪਿਕਾ ਨੇ ਆਪਣਾ ਫ਼ਿਲਮ ਦਾ ਲੁੱਕ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

ਹੁਣ ਫ਼ਿਲਮ ਦੀ ਸ਼ੂਟਿੰਗ ਦਿੱਲੀ ‘ਚ ਚੱਲ ਰਹੀ ਹੈ ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਦੀਪਿਕਾ ਨੇ ਨਹੀਂ ਸਗੋਂ ਉਸ ਦੇ ਫਿੱਟਨੈੱਸ ਟ੍ਰੇਨਰ ਨੇ ਸ਼ੇਅਰ ਕੀਤਾ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਉਸ ਨੇ ਲਿਖਿਆ, ‘ਆਲ ਬਲੈਕ ਐਵਰੀਥਿੰਗ’। ਇਸ ਤਸਵੀਰ ‘ਚ ਦੋਵੇਂ ਜਿੰਮ ਡ੍ਰੈੱਸ ‘ਚ ਨਜ਼ਰ ਆ ਰਹੇ ਹਨ।


ਫ਼ਿਲਮ ‘ਛੱਪਾਕ’ ਦੀ ਗੱਲ ਕਰੀਏ ਤਾਂ ਦੀਪਿਕਾ ਇਸ ਲਈ ਕਾਫੀ ਐਕਸਾਈਟਿਡ ਹੈ। ਦੀਪਿਕਾ ਦੇ ਵਿਆਹ ਤੋਂ ਬਾਅਦ ਇਸ ਉਸ ਦੀ ਪਹਿਲੀ ਫ਼ਿਲਮ ਹੈ। ਵਿਆਹ ਤੋਂ ਪਹਿਲਾਂ ਉਹ ਫ਼ਿਲਮ ‘ਪਦਮਾਵਤ’ ‘ਚ ਨਜ਼ਰ ਆਈ ਸੀ। ਇਸ ‘ਚ ਰਣਵੀਰ ਸਿੰਘ ਦਾ ਅਹਿਮ ਕਿਰਦਾਰ ਸੀ।