ਮੁੰਬਈ: ਰਣਵੀਰ ਅਤੇ ਦੀਪਿਕਾ ਬਾਲੀਵੁੱਡ ਦੇ ਸਭ ਤੋਂ ਫੇਮਸ ਕੱਪਲ ਹਨ। ਦੋਨੋਂ ਅਗਲੇ ਹਫਤੇ ਵਿਆਹ ਕਰਵਾ ਰਹੇ ਹਨ। ਬੀਤੀ ਰਾਤ ਇਹ ਜੋੜਾ ਆਪਣੇ ਪਰਿਵਾਰ ਦੇ ਨਾਲ ਇਟਲੀ ਲਈ ਰਵਾਨਾ ਹੋ ਚੁੱਕਿਆ ਹੈ। ਕੱਲ੍ਹ ਦੀਪਿਕਾ, ਰਣਵੀਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ। ਇਸ ਕੱਪਲ ਨੂੰ ਇੱਥੇ ਦੇਖ ਕੇ ਫੈਨਸ ਦੋਨਾਂ ਨੂੰ ਉਨ੍ਹਾਂ ਦੀ ਜਿੰਦਗੀ ਦੇ ਨਵੇਂ ਪੜਾਅ ਲਈ ਸ਼ੁਭਕਾਮਨਾਵਾਂ ਦੇਣ ਲੱਗ ਗਏ। ਦੀਪਿਕ ਨੇ ਇਸ ਮੌਕੇ ਵ੍ਹਾਈਟ ਕਲਰ ਦੇ ਟੌਪ ਦੇ ਨਾਲ ਸਾਈਡ ਸਲਿਟ ਸਕਰਟ ਪਾਈ ਸੀ ਜਦੋਂ ਕਿ ਰਣਵੀਰ ਵੀ ਇੱਥੇ ਸਫੈਦ ਰੰਗ ਦੇ ਕੱਪੜਿਆਂ ‘ਚ ਹੀ ਨਜ਼ਰ ਆਏ। ਇਨ੍ਹਾਂ ਦੋਨਾਂ ਦੇ ਪਰਿਵਾਰ ਨਾਲ ਜਾਣ ਦੇ ਕੁਝ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ‘ਚ ਦੀਪਿਕਾ ਦੇ ਚਹਿਰੇ ‘ਤੇ ਵਿਆਹ ਦੀ ਖੁਸ਼ੀ ਸਾਫ ਨਜ਼ਰ ਆ ਰਹੀ ਹੈ। ਰਣਵੀਰ ਵੀ ਇੱਥੇ ਆਪਣੇ ਹਮੇਸ਼ਾ ਵਾਲੇ ਐਨਰਜੈਟਿਕ ਅੰਦਾਜ਼ ‘ਚ ਹੀ ਨਜ਼ਰ ਆਏ। ਹੁਣ ਨਜ਼ਰ ਪਾਉਂਦੇ ਹਾਂ ਦੋਨਾਂ ਦੇ ਕੁਝ ਵੀਡੀਓਜ਼ ‘ਤੇ। ਮੀਡੀਆ ਕੈਮਰਿਆਂ ਨੂੰ ਪੋਜ਼ ਦਿੰਦੀ ਦੀਪਿਕਾ ਫੈਨਸ ਦੇ ਪਿਆਰ ਦਾ ਜਵਾਬ ਦਿੰਦੇ ਰਣਵੀਰ ਸਿੰਘ ਰਣਵੀਰ ਦੇ ਮਾਤਾ-ਪਿਤਾ ਬੀਤੀ ਕੁਝ ਦਿਨ ਪਹਿਲਾਂ ਹੀ ਦੀਪਿਕਾ-ਰਣਵੀਰ ਨੇ ਸੰਜੇ ਲੀਲਾ ਭੰਸਾਲੀ ਅਤੇ ਫਰਾਹ ਖ਼ਾਨ ਨੂੰ ਆਪਣੇ ਵਿਆਹ ਦਾ ਸੱਦਾ ਦਿੱਤਾ ਹੈ ਜਿਸ ਤੋਂ ਉਮੀਦ ਹੈ ਕਿ ਇਹ ਦੋਨੋਂ ਸੈਲੀਬ੍ਰੈਟੀ ਵਿਆਹ ‘ਚ ਜ਼ਰੂਰ ਨਜ਼ਰ ਆਉਣਗੇ। ਇਸ ਦੇ ਨਾਲ ਹੀ ਕਰਨ ਜੌਹਰ ਵੀ ਵਿਆਹ ‘ਚ ਸ਼ਿਰਕਤ ਕਰ ਸਕਦੇ ਹਨ। ਵਿਆਹ ਤੋਂ ਬਾਅਦ ਰਣਵੀਰ-ਦੀਪਿਕਾ ਪਹਿਲੀ ਦਸੰਬਰ ਨੂੰ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ ਦੇਣਗੇ।