ਦੀਪਿਕਾ ਬਣੇਗੀ ਕਪਿਲ ਦੇਵ ਦੀ ਆਨ ਸਕਰੀਨ ਪਤਨੀ !
ਏਬੀਪੀ ਸਾਂਝਾ | 07 Jan 2019 04:44 PM (IST)
ਮੁੰਬਈ: ਬਾਲੀਵੁੱਡ ਦੀ ਹੌਟ ਜੋੜੀ ਰਣਵੀਰ ਤੇ ਦੀਪਿਕਾ ਨੂੰ ਆਖਰੀ ਵਾਰ ਸਕਰੀਨ ‘ਤੇ ਇੱਕ ਹੀ ਫ਼ਿਲਮ ‘ਚ 2018 ‘ਚ ‘ਪਦਮਾਵਤ’ ‘ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ 2018 ‘ਚ 14-15 ਨਵੰਬਰ ਨੂੰ ਵਿਆਹ ਕੀਤਾ। ਹੁਣ ਰਣਵੀਰ ਦੀ ਫ਼ਿਲਮ ‘ਸਿੰਬਾ’ ਆਈ ਹੈ ਤੇ ‘ਆਲਿਆ ਭੱਟ ਨਾਲ ‘ਗਲੀ ਬੁਆਏ’ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਾਲ ਖ਼ਬਰਾਂ ਆਈਆਂ ਨੇ ਕਿ ਰਣਵੀਰ ਸਿੰਘ ਤੇ ਦੀਪਿਕਾ ਇੱਕ ਵਾਰ ਫੇਰ ਸਕਰੀਨ ‘ਤੇ ਰੋਮਾਂਸ ਕਰਦੇ ਨਜ਼ਰ ਆ ਸਕਦੇ ਹਨ। ਜੀ ਹਾਂ, ਖ਼ਬਰਾਂ ਨੇ ਕਿ ਰਣਵੀਰ ਸਿੰਘ ਜਲਦੀ ਹੀ ਕਪਿਲ ਦੇਵ ਦੀ ਬਾਇਓਪਿਕ ‘83’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ ਪਰ ਫ਼ਿਲਮ ਦੀ ਕਹਾਣੀ ਤੇ ਬਾਕੀ ਚੀਜ਼ਾਂ ‘ਤੇ ਵੀ ਅਜੇ ਕੰਮ ਚੱਲ ਰਿਹਾ ਹੈ। ਇਸ ਫ਼ਿਲਮ ‘ਚ ਕਪਿਲ ਨਾਲ ਉਸ ਨਾਲ ਸਕਰੀਨ ‘ਤੇ ਕੌਣ ਨਜ਼ਰ ਆਵੇਗੀ, ਇਸ ਦਾ ਐਲਾਨ ਵੀ ਨਹੀ ਹੋਇਆ। ਖ਼ਬਰਾਂ ਦਾ ਬਾਜ਼ਾਰ ਗਰਮ ਹੈ ਕਿ ਫ਼ਿਲਮ ‘ਚ ਦੀਪਿਕਾ ਪਾਦੂਕੋਣ, ਕਪਿਲ ਦੇਵ ਦੀ ਪਤਨੀ ਦਾ ਰੋਲ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ‘ਦੀਪਵੀਰ’ ਦੇ ਫੈਨਸ ਲਈ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ ਕਿ ਉਹ ਆਪਣੇ ਫੇਵਰੇਟ ਸਟਾਰਸ ਨੂੰ ਇੱਕ ਵਾਰ ਫੇਰ ਸਕਰੀਨ ‘ਤੇ ਕੰਮ ਕਰਦੇ ਦੇਖਣਗੇ। ਹੋ ਸਕਦਾ ਹੈ ਕਿ ਰਣਵੀਰ ‘83’ ਦੀ ਸ਼ੂਟਿੰਗ ਜਨਵਰੀ ਦੇ ਆਖਰੀ ਹਫਤੇ ‘ਚ ਸ਼ੁਰੂ ਕਰ ਦੇਣ।