ਭੋਪਾਲ: ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੀਪਿਕਾ ਪਾਦੁਕੋਣ ਪ੍ਰਤੀ ਕਾਫ਼ੀ ਦਿਆਲੂ ਪ੍ਰਤੀਤ ਹੋ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਛਪਾਕ ਨੂੰ ਟੈਕਸ ਮੁਕਤ ਬਣਾਉਣ ਤੋਂ ਬਾਅਦ ਹੁਣ ਰਾਜ ਦੇ ਲੋਕ ਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਆਈਫਾ ਐਵਾਰਡ ਦੌਰਾਨ ਦੀਪਿਕਾ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜੇਐਨਯੂ ਹਿੰਸਾ ਪ੍ਰਭਾਵਿਤ ਵਿਦਿਆਰਥੀਆਂ ਨੂੰ ਮਿਲਣ ਪਹੁੰਚਣ ਤੋਂ ਬਾਅਦ ਦੀਪਿਕਾ ਦੀ ਨਵੀਂ ਫਿਲਮ ਛਪਾਕ ਨੂੰ ਲੈ ਕੇ ਸਾਰੇ ਦੇਸ਼ ਵਿੱਚ ਰਾਜਨੀਤੀ ਗਰਮਾਈ ਹੋਈ ਹੈ।
ਆਈਫਾ ਐਵਾਰਡਜ਼ ਪਹਿਲੀ ਵਾਰ ਮੁੰਬਈ ਤੋਂ ਬਆਦ ਦੇਸ਼ 'ਚ ਇੰਦੌਰ ਵਿੱਚ ਆਯੋਜਿਤ ਕੀਤਾ ਜਾਵੇਗਾ।ਮੱਧ ਪ੍ਰਦੇਸ਼ ਸਰਕਾਰ ਇਸ ਨੂੰ ਸਪਾਂਸਰ ਕਰਨ ਜਾ ਰਹੀ ਹੈ। ਇਸ ਪ੍ਰੋਗਰਾਮ ਦੌਰਾਨ, ਮੱਧ ਪ੍ਰਦੇਸ਼ ਸਰਕਾਰ ਦੀਪਿਕਾ ਪਾਦੁਕੋਣ ਨੂੰ ਵਿਸ਼ੇਸ਼ ਤੌਰ 'ਤੇ ਫ਼ਿਲਮ ਛਪਾਕ ਲਈ ਸਨਮਾਨਿਤ ਕਰਨ ਜਾ ਰਹੀ ਹੈ। ਲੋਕ ਸੰਪਰਕ ਮੰਤਰੀ ਪੀ ਸੀ ਸ਼ਰਮਾ ਨੇ ਇਸ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕਮਲਨਾਥ ਨੇ ਫ਼ਿਲਮ ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਰਾਜ ਵਿੱਚ ਇਸ ਨੂੰ ਟੈਕਸ ਮੁਕਤ ਘੋਸ਼ਿਤ ਕੀਤਾ ਸੀ।
ਦੀਪਿਕਾ ਤੇ ਮਹਿਰਬਾਨ ਮੱਧ ਪ੍ਰਦੇਸ਼ ਸਰਕਾਰ, ਪਹਿਲਾਂ ਟਕੈਸ ਫ੍ਰੀ ਤੇ ਹੁਣ ਸਨਮਾਨਿਤ ਵੀ 'ਛਪਾਕ'
ਏਬੀਪੀ ਸਾਂਝਾ
Updated at:
10 Jan 2020 07:33 PM (IST)
ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੀਪਿਕਾ ਪਾਦੁਕੋਣ ਪ੍ਰਤੀ ਕਾਫ਼ੀ ਦਿਆਲੂ ਪ੍ਰਤੀਤ ਹੋ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਛਪਾਕ ਨੂੰ ਟੈਕਸ ਮੁਕਤ ਬਣਾਉਣ ਤੋਂ ਬਾਅਦ ਹੁਣ ਰਾਜ ਦੇ ਲੋਕ ਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਆਈਫਾ ਐਵਾਰਡ ਦੌਰਾਨ ਦੀਪਿਕਾ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜੇਐਨਯੂ ਹਿੰਸਾ ਪ੍ਰਭਾਵਿਤ ਵਿਦਿਆਰਥੀਆਂ ਨੂੰ ਮਿਲਣ ਪਹੁੰਚਣ ਤੋਂ ਬਾਅਦ ਦੀਪਿਕਾ ਦੀ ਨਵੀਂ ਫਿਲਮ ਛਪਾਕ ਨੂੰ ਲੈ ਕੇ ਸਾਰੇ ਦੇਸ਼ ਵਿੱਚ ਰਾਜਨੀਤੀ ਗਰਮਾਈ ਹੋਈ ਹੈ।
- - - - - - - - - Advertisement - - - - - - - - -