ਮੁੰਬਈ: ਫ਼ਿਲਮੇਕਰ ਰੋਹਿਤ ਸ਼ੈੱਟੀ ਨੇ ਆਪਣੀ ਆਉਣ ਵਾਲੀ ਫ਼ਿਲਮ 'ਸੂਰਯਾਵੰਸ਼ੀ' ਦੇ ਟ੍ਰੇਲਰ ਲਾਂਚ ਦੇ ਮੌਕੇ 'ਤੇ ਹਿੰਦੂ-ਮੁਸਲਿਮ ਸਦਭਾਵਨਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਦਿੱਲੀ ਹਿੰਸਾ ਬਾਰੇ ਕਿਹਾ ਕਿ ਲੋਕਾਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਅਫ਼ਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ।
ਰੋਹਿਤ ਸ਼ੈੱਟੀ ਨੇ ਕਿਹਾ, "ਦਿੱਲੀ ਅਤੇ ਹੋਰ ਕੀਤੇ ਕੀ ਹੋ ਰਿਹਾ ਹੈ ਇਹ ਇੱਕ ਗੰਭੀਰ ਮੁੱਦਾ ਹੈ। ਇੱਥੇ ਇੱਕ ਗਰੁਪ ਦੇ ਲੋਕ ਇਸ ਬਾਰੇ ਗੱਲ ਕਰ ਰਹੇ ਹਨ। ਮੇਰੇ ਖ਼ਿਆਲ 'ਚ ਅਜਿਹੇ ਮੌਕੇ 'ਤੇ ਚੁੱਪ ਰਹਿਣਾ ਸਭ ਤੋਂ ਵਧੀਆ ਹੈ। ਦਿੱਲੀ 'ਚ ਸਾਡੇ ਅਧਿਕਾਰੀ, ਸਰਕਾਰ ਅਤੇ ਲੋਕ ਇਸ ਦਿਸ਼ਾ 'ਚ ਕੰਮ ਕਰ ਰਹੇ ਹਨ।”
ਉਸਨੇ ਅੱਗੇ ਕਿਹਾ, “ਅਸੀਂ ਇੱਥੇ ਟ੍ਰੇਲਰ ਲਾਂਚ ਲਈ ਮੁੰਬਈ ਵਿਖੇ ਇਕੱਠੇ ਹੋਏ ਹਾਂ ਅਤੇ ਚੰਗਾ ਸਮਾਂ ਬਿਤਾ ਰਹੇ ਹਾਂ ਅਤੇ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਹੇ ਹਾਂ ਜੋ ਦੁੱਖ ਭੋਗ ਰਹੇ ਹਨ ਜੋ ਕਿ ਸਭ ਤੋਂ ਸੌਖੀ ਗੱਲ ਹੋ ਸਕਦੀ ਹੈ। ਹੁਣ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਅਸੀਂ ਸਾਰੇ ਸ਼ਾਂਤ ਅਤੇ ਚੁੱਪ ਹਾਂ। ਸ਼ਾਂਤੀ ਬਣਾਈ ਰੱਖੋ, ਲੋਕ ਇਸ ਦਿਸ਼ਾ 'ਤੇ ਕੰਮ ਕਰ ਰਹੇ ਹਨ। ਸਾਡੇ ਕੋਲ ਉਥੋਂ ਦੀ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਹੈ।"
ਰੋਹਿਤ ਦੀ ਫ਼ਿਲਮ ਦੀ ਗੱਲ ਕਰੀਏ ਤਾਂ ਇਸ 'ਚ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾਵਾਂ ਵਿਚ ਹਨ। ਜਦੋਂਕਿ ਰਣਵੀਰ ਸਿੰਘ ਅਤੇ ਅਜੇ ਦੇਵਗਨ ਵੀ ਫ਼ਿਲਮ 'ਚ ਮਹਿਮਾਨ ਐਕਟਰ ਦੇ ਤੌਰ 'ਤੇ ਨਜ਼ਰ ਆਉਣਗੇ। ਇਹ ਫ਼ਿਲਮ 24 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਰੋਹਿਤ ਸ਼ੈੱਟੀ ਨੇ ਦਿੱਲੀ ਹਿੰਸਾ ‘ਤੇ ਕਿਹਾ- ਸ਼ਾਂਤ ਰਹੋ, ਚੁੱਪ ਰਹੋ
ਏਬੀਪੀ ਸਾਂਝਾ
Updated at:
02 Mar 2020 08:04 PM (IST)
'ਸੂਰਯਾਵੰਸ਼ੀ' ਦੇ ਟ੍ਰੇਲਰ ਲਾਂਚ ਦੇ ਮੌਕੇ 'ਤੇ ਫ਼ਿਲਮ ਦੇ ਡਾਈਰੈਕਟਰ ਰੋਹਿਤ ਸ਼ੈੱਟੀ ਨੇ ਉੱਤਰ ਪੂਰਬੀ ਦਿੱਲੀ 'ਚ ਹਿੰਸਾ ਦੀ ਵੱਡੀ ਘਟਨਾ 'ਤੇ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੇ ਮੌਕਿਆਂ 'ਤੇ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ।
- - - - - - - - - Advertisement - - - - - - - - -