ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਤੇਲੰਗਾਨਾ ਵਿਚ ਇਕ ਹੋਰ ਕੋਰੋਨਾ ਵਾਇਰਸ ਨਾਲ ਸੰਕਰਮਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ। ਦਿੱਲੀ ਦਾ ਮਰੀਜ਼ ਇਟਲੀ ਤੋਂ ਆਇਆ, ਜਦੋਂਕਿ ਤੇਲੰਗਾਨਾ ਦਾ ਮਰੀਜ਼ ਦੁਬਈ ਦੀ ਯਾਤਰਾ ਕਰ ਚੁੱਕੀਆ ਹੈ।
ਉਸ ਦੀ ਯਾਤਰਾ ਦੌਰੇ ਦੇ ਹੋਰ ਵੇਰਵਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਦੋਵੇਂ ਮਰੀਜ਼ ਸਥਿਰ ਹਨ ਅਤੇ ਉਨ੍ਹਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਭਾਰਤ 'ਚ ਕੇਰਲਾ ਤੋਂ ਆਏ ਤਿੰਨ ਵਿਅਕਤੀ ਕੋਰੋਨਵਾਇਰਸ ਨਾਲ ਸੰਕਰਮਿਤ ਪਾਏ ਗਏ ਸੀ। ਪਰ ਠੀਕ ਹੋਣ ਤੋਂ ਬਾਅਦ ਤਿੰਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਬਿਮਾਰੀ ਨੂੰ ਕੰਟਰੋਲ ਕਰਨ ਲਈ, ਭਾਰਤ ਦੇ 21 ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਦੋ ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ। ਭਾਰਤ ਸਰਕਾਰ ਤਿੰਨ ਵਾਰ ਚੀਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਦੇਸ਼ ਲਿਆਈ ਹੈ।
ਦੱਸ ਦਈਏ ਕਿ ਚੀਨ ਦੇ ਵੁਹਾਨ ਖੇਤਰ ਤੋਂ ਲਿਆਏ ਗਏ ਸੰਕਰਮਣ ਦੇ ਸ਼ੱਕੀ ਨਾਗਰਿਕ, ਜੋ ਕੋਰੋਨਾ ਵਿਸ਼ਾਣੂ ਦਾ ਕੇਂਦਰ ਬਣੇ ਹਨ, ਨੂੰ ਫੌਜ ਅਤੇ ਆਈਟੀਬੀਪੀ ਦੇ ਛਾਵਲਾ ਅਤੇ ਮਾਨੇਸਰ ਦੇ ਕੈਂਪਾਂ 'ਚ ਵੱਖਰੇ ਸ਼ਿਵਰ ਵਿੱਚ ਰੱਖੀਆ ਗਿਆ ਸੀ।
ਦਿੱਲੀ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ, ਮਰੀਜ਼ਾਂ ਦੀ ਸਥਿਤੀ ਸਥਿਰ, ਨਿਗਰਾਨੀ 'ਚ ਪੀੜਤ
ਏਬੀਪੀ ਸਾਂਝਾ
Updated at:
02 Mar 2020 05:26 PM (IST)
ਕੋਰੋਨਾਵਾਇਰਸ ਨਾਲ ਪੀੜਤ ਦਾ ਪਹਿਲਾ ਕੇਸ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਤੇਲੰਗਾਨਾ 'ਚ ਵੀ ਇੱਕ ਹੋਰ ਕੋਰੋਨਾਵਾਇਰਸ ਨਾਲ ਸੰਕਰਮਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
- - - - - - - - - Advertisement - - - - - - - - -