ਨਵੀਂ ਦਿੱਲੀ: WhatsApp ਦੀ ਵਰਤੋਂ ਉਪਭੋਗਤਾਵਾਂ ਨਾ ਸਿਰਫ ਚੈਟਿੰਗ ਲਈ ਕਰਦੇ ਹਨ, ਸਗੋਂ ਇਸ ਨਾਲ ਫਾਈਲਾਂ, ਤਸਵੀਰਾਂ ਆਦਿ ਨੂੰ ਸਾਂਝਾ ਕੀਤਾ ਜਾਂਦਾ ਹੈ। ਇਸ ਐਪ 'ਚ ਇੰਟਰਨੈੱਟ ਕਾਲਿੰਗ ਯੂਜ਼ਰਸ ਲਈ ਆਡੀਓ ਤੇ ਵੀਡੀਓ ਕਾਲਿੰਗ ਦਾ ਫੀਚਰ ਵੀ ਹੈ। ਹਾਲਾਂਕਿ, ਵ੍ਹੱਟਸਐਪ 'ਤੇ ਅਸੀਂ ਕਈ ਵਾਰ ਅਜਿਹੀਆਂ ਬਹੁਤ ਸਾਰੀਆਂ ਗ਼ਲਤੀਆਂ ਕਰਦੇ ਹਾਂ, ਜਿਸ ਕਾਰਨ ਨਿੱਜੀ ਡੇਟਾ ਲੀਕ ਹੋਣ ਦਾ ਖ਼ਤਰਾ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ 5 ਗ਼ਲਤੀਆਂ ਬਾਰੇ ਦੱਸਾਂਗੇ, ਜੋ ਯੂਜ਼ਰਸ ਅਣਜਾਣੇ 'ਚ ਕਰ ਜਾਣੇ ਜਾਂਦੇ ਹਨ।


ਕਾਨਟੈਕਟ ਲੀਸਟ ਦੀ ਜਾਂਚ ਕਰੋ: ਸਾਡੇ ਸਮਾਰਟਫੋਨਜ਼ 'ਚ ਬਹੁਤ ਸਾਰੇ ਕਾਨਟੈਕਟ ਨੰਬਰ ਅਜਿਹੇ ਵੀ ਹਨ ਜੋ ਹੁਣ ਵਰਤੋਂ 'ਚ ਨਹੀਂ ਹਨ। ਅਜਿਹੇ ਕਾਨਟੈਕਟ ਜੋ ਪਹਿਲਾਂ ਵਰਤੇ ਜਾਂਦੇ ਸੀ, ਪਰ ਹੁਣ ਇਹ ਨੰਬਰ ਕਿਸੇ ਹੋਰ ਦੁਆਰਾ ਵਰਤੇ ਜਾ ਰਹੇ ਹਨ ਤਾਂ ਤੁਸੀਂ ਇਨ੍ਹਾਂ ਕਾਨਟੈਕਟਸ ਨੂੰ ਆਪਣੇ ਫੋਨ ਤੋਂ ਹਟਾ ਸਕਦੇ ਹੋ।

ਪ੍ਰੋਫਾਈਲ ਫੋਟੋ: ਪ੍ਰੋਫਾਈਲ ਫੋਟੋ ਲਾਉਣ ਤੋਂ ਪਹਿਲਾਂ ਇਹ ਯਕੀਨੀ ਕਰੋ ਕਿ ਤੁਹਾਡੀ ਪ੍ਰੋਫਾਈਲ ਤਸਵੀਰ ਫੋਟੋ ਤੋਂ ਇਲਾਵਾ ਕਿਸੇ ਹੋਰ ਜਾਣਕਾਰੀ ਨੂੰ ਪ੍ਰਗਟ ਨਹੀਂ ਕਰ ਰਹੀ।

ਸਟੇਟਸ: ਹਰ ਕੋਈ WhatsApp ਦੇ ਇਸ ਸ਼ਾਨਦਾਰ ਫੀਚਰ ਦਾ ਮਜ਼ਾ ਲੈਂਦਾ ਹਨ। ਵ੍ਹੱਟਸਐਪ ਸਟੇਟਸ ਨੂੰ ਲਾਗੂ ਕਰਨ ਤੋਂ ਪਹਿਲਾਂ, ਯਾਦ ਰੱਖੋ ਕਿ ਇਹ ਹਰ ਕਿਸੇ ਲਈ ਪਹੁੰਚਯੋਗ ਨਹੀਂ ਹੋਣੇ ਚਾਹੀਦੇ। ਤੁਸੀਂ WhatsApp ਸਟੇਟਸ ਦੀਆਂ ਸੈਟਿੰਗਾਂ 'ਤੇ ਜਾ ਇਸ ਨੂੰ ਸਿਰਫ ਆਪਣੇ ਕਾਨਟੈਕਟ ਲਈ ਚੁਣ ਸਕਦੇ ਹੋ।

Two-Step-Verification: WhatsApp ਦੇ ਇਸ ਸੈਟਿੰਗਜ਼ ਨੂੰ ਇਨੈਬਲ ਕਰੋ, ਤਾਂ ਜੋ ਤੁਹਾਡੀ ਐਪ ਹੈਕਿੰਗ ਤੋਂ ਸੁਰੱਖਿਅਤ ਰਹੇ। ਇਸ ਫੀਚਰਸ ਦੇ ਸਮਰੱਥ ਹੋਣ ਤੋਂ ਬਾਅਦ ਕੋਈ ਵੀ ਤੁਹਾਡੇ ਨੰਬਰ ਨੂੰ ਦੂਜੇ ਡਿਵਾਈਸ 'ਚ ਹੈਕ ਕਰਕੇ ਇਸ ਦਾ ਇਸਤੇਮਾਲ ਨਹੀਂ ਕਰ ਸਕੇਗਾ।

ਗਰੁੱਪ ਸੈਟਿੰਗਜ਼: ਇਨ੍ਹਾਂ ਸਾਰੇ ਪ੍ਰਾਈਵੈਸੀ ਚੈੱਕ-ਇਨ ਤੋਂ ਬਾਅਦ ਤੁਹਾਨੂੰ ਵ੍ਹੱਟਸਐਪ ਗਰੂਪ ਫੀਚਰਸ ਨੂੰ ਵੀ ਅਯੋਗ ਕਰਨਾ ਪਏਗਾ। ਇਸ ਲਈ, ਤੁਹਾਨੂੰ ਐਪ ਦੀਆਂ ਸੈਟਿੰਗਾਂ 'ਤੇ ਜਾਣਾ ਪਵੇਗਾ ਤੇ ਇਸ ਨੂੰ Everyone ਤੋਂ ਹਟਾ ਮਾਈ ਕਾਨਟੈਂਕਟ ਕਰਨਾ ਹੋਵੇਗਾ। ਅਜਿਹਾ ਕਰਨ ਨਾਲ ਕੋਈ ਵੀ ਤੁਹਾਨੂੰ ਗਰੁੱਪ 'ਚ ਬਿਨਾਂ ਤੁਹਾਡੀ ਇਜਾਜ਼ਤ ਤੁਹਾਨੂੰ ਸ਼ਾਮਲ ਨਹੀਂ ਕਰ ਸਕੇਗਾ।