ਲੁਧਿਆਣਾ: ਪੰਜਾਬੀ ਬਾਲੀਵੁੱਡ ਅਭਿਨੇਤਾ ਸਤੀਸ਼ ਕੌਲ ਅੱਜ ਦੁਪਹਿਰ ਚਾਰ ਲੋਕਾਂ ਨੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਕੋਈ ਵੀ ਕਲਾਕਾਰ ਨਹੀਂ ਪਹੁੰਚਿਆ। ਸਤੀਸ਼ ਕੌਲ ਦੀ ਸ਼ਨੀਵਾਰ ਨੂੰ ਕੋਰੋਨਾ ਕਰਕੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਸਤੀਸ਼ ਕੌਲ ਨੇ ਹਿੰਦੀ ਤੇ ਪੰਜਾਬੀ ਸਿਨੇਮਾ ਦੀਆਂ 300 ਤੋਂ ਵੱਧ ਫ਼ਿਲਮਾਂ ’ਚ ਅਦਾਕਾਰੀ ਨਾਲ ਵੱਡਾ ਨਾਂ ਕਮਾਇਆ ਸੀ। ਆਖਰੀ ਵੇਲੇ ਕੌਲ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਸਾਲ 2019 ’ਚ ਜਦੋਂ ਖ਼ਬਰਾਂ ਰਾਹੀਂ ਸਤੀਸ਼ ਕੌਲ ਦੀ ਤੰਗਹਾਲੀ ਸਾਹਮਣੇ ਆਈ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਸੀ। ਸਤੀਸ਼ ਕੌਲ ਦਾ ਪਿੱਠ ਦੀ ਸੱਟ ਲਈ ਵੀ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ।

ਤਿੰਨ ਦਹਾਕਿਆਂ ਤੱਕ ਪੰਜਾਬੀ ਤੇ ਹਿੰਦੀ ਸਿਨੇਮਾ ’ਤੇ ਰਾਜ ਕਰਨ ਵਾਲੇ ਸਤੀਸ਼ ਕੌਲ ਨੇ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਗੁੰਮਨਾਮੀ ’ਚ ਗੁਜ਼ਾਰੇ। ਕੌਲ ਦਾ ਜਨਮ 8 ਸਤੰਬਰ, 1954 ਨੂੰ ਕਸ਼ਮੀਰ ’ਚ ਹੋਇਆ ਸੀ। ਪਿਤਾ ਦੇ ਕਹਿਣ ’ਤੇ 1969 ’ਚ ਉਹ ਪੁਣੇ ਦੇ ਫ਼ਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ’ਚ ਗ੍ਰੈਜੂਏਸ਼ਨ ਕਰਨ ਚਲੇ ਗਏ।

ਅਦਾਕਾਰਾ ਜਯਾ ਬਚਨ, ਡੈਨੀ ਤੇ ਸ਼ਤਰੂਘਨ ਸਿਨਹਾ ਉਨ੍ਹਾਂ ਦੇ ਬੈਚਮੇਟ ਰਹੇ। ਸਤੀਸ਼ ਕੌਲ ਨੇ 1973 ’ਚ ਪਹਿਲੀ ਫ਼ਿਲਮ ਕੀਤੀ। ਕੌਲ ਨੇ ਅਮਰੀਕਾ ਵਿਚ ਵਿਆਹ ਕਰਵਾਇਆ ਪਰ ਸਿਨੇਮਾ ਦਾ ਜਨੂੰਨ ਉਨ੍ਹਾਂ ਨੂੰ ਵਾਪਸ ਭਾਰਤ ਖਿੱਚ ਲਿਆਇਆ। ਕੌਲ ਨੇ ਬਾਲੀਵੁੱਡ ਫ਼ਿਲਮ ‘ਬੰਦ ਦਰਵਾਜ਼ਾ’, ‘ਸੱਸੀ ਪੁਨੂੰ’, ‘ਮਹਾਭਾਰਤ’ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦਲੀਪ ਕੁਮਾਰ, ਦੇਵ ਆਨੰਦ ਤੇ ਸ਼ਾਹਰੁਖ਼ ਖ਼ਾਨ ਵਰਗੇ ਅਦਾਕਾਰ ਨਾਲ ਵੀ ਕੰਮ ਕੀਤਾ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ