ਮੁੰਬਈ: ਬਿੱਗ ਬੌਸ 13 ਔਡੀਅੰਸ ਨੂੰ ਕਾਫੀ ਦਿਲਚਸਪ ਲੱਗ ਰਿਹਾ ਹੈ। ਇਸ ਤੋਂ ਬਾਅਦ ਵੀ ਟੀਆਰਪੀ ਦੀ ਲਿਸਟ ‘ਚ ਸ਼ੋਅ ਕੁਝ ਕਮਾਲ ਕਰਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਚੱਲਦੇ ਸ਼ੋਅ ‘ਚ ਆਏ ਦਿਨ ਕੋਈ ਨਾ ਕੋਈ ਡ੍ਰਾਮਾ ਹੋ ਹੀ ਜਾਂਦਾ ਹੈ। ਹੁਣ ਬਿੱਗ ਬੌਸ ਨੇ ਘਰ ਦੇ ਮੈਂਬਰਾਂ ਨੂੰ ਟਾਸਕ ਦਿੱਤਾ ਹੈ ਜਿਸ ‘ਚ ਸਾਰੇ ਘਰ ਵਾਲਿਆਂ ‘ਚ ਖੂਬ ਝਗੜਾ ਹੁੰਦਾ ਹੈ।


ਬਿੱਗ ਬੌਸ ਦੇ ਆਫੀਸ਼ੀਅਲ ਸੋਸ਼ਲ ਮੀਡੀਆ ਪੇਜ ‘ਤੇ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ‘ਚ ਦੇਵੋਲੀਨਾ, ਸਿਧਾਰਥ ਨੂੰ ਟਾਸਕ ਖ਼ਰਾਬ ਨਾ ਕਰਨ ਨੂੰ ਕਹਿੰਦੀ ਹੈ ਕਿ ਇੰਨੇ ‘ਚ ਹੀ ਸ਼ਹਿਨਾਜ਼ ਮਿੱਟੀ ਦੀ ਬਾਲਟੀ ਉਸ ਦੇ ਟਾਸਕ ‘ਤੇ ਸੁੱਟ ਦਿੰਦੀ ਹੈ। ਇਸ ‘ਤੇ ਦੇਵੋਲੀਨਾ ਉਰਫ ਗੋਪੀ ਬਹੂ ਕੁਝ ਜ਼ਿਆਦਾ ਹੀ ਭੜਕ ਜਾਂਦੀ ਹੈ ਤੇ ਘੁੰਮ ਕੇ ਸ਼ਹਿਨਾਜ਼ ਨੂੰ ਥੱਪੜ ਜੜ ਦਿੰਦੀ ਹੈ।

ਵੇਖੋ ਵੀਡੀਓ:


ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਹਰ ਕੋਈ ਦੇਵੋਲੀਨਾ ਦੇ ਇਸ ਰਿਐਕਸ਼ਨ ਤੋਂ ਕਾਫੀ ਹੈਰਾਨ ਹੈ। ਹੁਣ ਸਭ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਦੇਵੋਲੀਨਾ ਦੀ ਇਸ ਹਰਕਤ ‘ਤੇ ਬਿੱਗ ਬੌਸ ਕੀ ਫੈਸਲਾ ਲੈਂਦੇ ਹਨ। ਖੈਰ ਫੈਸਲਾ ਕੁਝ ਵੀ ਹੋਵੇ ਪਰ ਕੁਲ ਮਿਲਾ ਕੇ ਬਿੱਗ ਬੌਸ ਦਾ ਆਉਣ ਵਾਲਾ ਹਫਤਾ ਖੂਬ ਮਜ਼ੇਦਾਰ ਹੋਣ ਵਾਲਾ ਹੈ।