ਸ਼੍ਰੀਦੇਵੀ ਦੀ ਧੀ ਦੀ ਪਹਿਲੀ ਫ਼ਿਲਮ ਨੇ ਵੱਟੇ 100 ਕਰੋੜ
ਏਬੀਪੀ ਸਾਂਝਾ | 02 Aug 2018 10:09 AM (IST)
ਮੁੰਬਈ: ਜਾਨ੍ਹਵੀ ਕਪੂਰ ਅਤੇ ਇਸ਼ਾਨ ਖੱਟਰ ਦੀ ਫ਼ਿਲਮ ‘ਧੜਕ’ ਨੇ ਬਾਕਸਆਫਿਸ ‘ਤੇ ਚੰਗੀ ਪਕੜ ਬਣਾਈ ਹੋਈ ਹੈ। ਦੋਨਾਂ ਦੀ ਕੈਮਿਸਟ੍ਰੀ ਨੇ ਲੋਕਾਂ ਦਾ ਖ਼ੂਬ ਦਿਲ ਜਿੱਤਿਆ ਹੈ। 2 ਹਫ਼ਤੇ ਬੀਤਣ ਦੇ ਬਾਅਦ ਵੀ ਫ਼ਿਲਮ ਦਾ ਕ੍ਰੇਜ਼ ਲੋਕਾਂ ‘ਤੇ ਚੜ੍ਹਿਆ ਨਜ਼ਰ ਆ ਰਿਹਾ ਹੈ। ਫ਼ਿਲਮ ਨੇ ਬਾਕਸਆਫਿਸ ‘ਤੇ 12 ਦਿਨ ਪੂਰੇ ਕਰ ਲਏ ਹਨ। ਜਾਨ੍ਹਵੀ ਦੀ ਪਹਿਲੀ ਹੀ ਫ਼ਿਲਮ ਨੇ ਦੁਨੀਆਭਰ ‘ਚ ਕਮਾਈ ਕਰਕੇ 100 ਕਰੋੜ ਕਲੱਬ ‘ਚ ਐਂਟਰੀ ਕਰ ਲਈ ਹੈ। ਇਸ ਦੀ ਜਾਣਕਾਰੀ ਫ਼ਿਲਮ ਦੇ ਪ੍ਰੋਡਿਊਸਰ ਕਰਨ ਜੌਹਰ ਨੇ ਖ਼ੁਦ ਟਵਿੱਟਰ ‘ਤੇ ਦਿੱਤੀ ਹੈ। ਉਂਝ ਨਿਊਕਮਰਸ ਦੇ ਨਾਲ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ਕਿ ਉਨ੍ਹਾਂ ਦੀ ਪਹਿਲੀ ਹੀ ਫ਼ਿਲਮ 100 ਕਰੋੜ ਦੀ ਕਮਾਈ ਦਾ ਅੰਕੜਾ ਛੂਹ ਲਵੇ। ਇਸ ਫ਼ਿਲਮ ਨਾਲ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਨੇ ਬਾਲੀਵੁੱਡ ‘ਚ ਐਂਟਰੀ ਕੀਤੀ ਹੈ। ਫ਼ਿਲਮ ਨੂੰ ਸ਼ਸ਼ਾਂਤ ਖੇਤਾਨ ਨੇ ਡਾਇਰੈਕਟ ਕੀਤਾ ਹੈ ਜਦੋਂ ਕਿ ਇਸ ਨੂੰ ਧਰਮਾ ਪ੍ਰੋਡਕਸ਼ਨ ਨੇ ਬਣਾਇਆ ਹੈ। 'ਧੜਕ' ਮਰਾਠੀ ਫ਼ਿਲਮ ‘ਸੈਰਾਟ’ ਦਾ ਹਿੰਦੀ ਰੀਮੇਕ ਹੈ।