ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪੰਜਾਬ ਵਿਧਾਇਕਾਂ ਦੀ ਬੈਠਕ ਫਿਰ ਸੱਦ ਲਈ ਹੈ। ਓਧਰੋਂ ਸੁਖਪਾਲ ਖਹਿਰਾ ਨੇ ਵੀ ਬਠਿੰਡਾ ਚ ਕਨਵੈਨਸ਼ਨ ਰੱਖੀ ਹੋਈ ਹੈ।


ਇਸ ਤੋਂ ਸਾਫ ਹੈ ਕਿ ਕੇਜਰੀਵਾਲ ਰੈਲੀ ਸ਼ਾਮਿਲ ਹੋਣ ਜਾ ਰਹੇ ਵਿਧਾਇਕਾਂ ਨੂੰ ਆਪਣੇ ਵੱਲ ਖਿੱਚ ਕੇ ਖਹਿਰਾ ਦੀ ਕਨਵੈਨਸ਼ਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਵੀ 'ਆਪ' ਹਾਈਕਮਾਨ ਪਾਰਟੀ ਦੇ ਪੰਜਾਬ ਵਿਧਾਇਕਾਂ ਤੇ ਲੀਡਰਾਂ ਨਾਲ ਦੋ ਮੀਟਿੰਗਾਂ ਕਰ ਚੁੱਕੀ ਹੈ ਤੇ ਹੁਣ ਇਹ ਤੀਜੀ ਮੀਟਿੰਗ ਹੈ।

ਕੇਜਰੀਵਾਲ ਆਪਣੀ ਇਸ ਬੈਠਕ ਕੇਜਰੀਵਾਲ ਵੱਧ ਤੋਂ ਵੱਧ ਵਿਧਾਇਕਾਂ ਨੂੰ ਬੁਲਾਉਣਾ ਚਾਹੁੰਦੇ ਹਨ। ਉੱਧਰ ਸੁਖਪਾਲ ਖਹਿਰਾ ਨੇ ਵੀ 13 ਵਿਧਾਇਕਾਂ ਦਾ ਸਾਥ ਹੋਣ ਦਾ ਦਾਅਵਾ ਕੀਤਾ ਸੀ। ਇਸ ਤੋਂ ਪਹਿਲਾਂ 27 ਜੁਲਾਈ ਨੂੰ ਨੌਂ 'ਆਪ' ਵਿਧਾਇਕਾਂ ਨੇ ਖਹਿਰਾ ਨਾਲ ਪ੍ਰੈਸ ਕਾਨਫਰੰਸ ਕੀਤੀ ਸੀ।

ਬੀਤੀ 26 ਜੁਲਾਈ ਨੂੰ 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਖਹਿਰਾ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਲੀਡਰ ਥਾਪ ਦਿੱਤਾ ਸੀ। ਇਸ ਘਟਨਾ ਤੋਂ ਬਾਅਦ 'ਆਪ' ਵਿੱਚ ਕਾਟੋ ਕਲ਼ੇਸ਼ ਚੱਲ ਰਿਹਾ ਹੈ। ਹੁਣ ਭਲਕੇ ਹੋਣ ਵਾਲੀ ਰੈਲੀ ਤੇ ਮੀਟਿੰਗ 'ਆਪ' ਲਈ ਫੈਸਲਾਕੁੰਨ ਹੋਣਗੀਆਂ।