ਮੁੰਬਈ: 83 ਸਾਲ ਦੇ ਬਾਲੀਵੁੱਡ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਖ਼ੂਬ ਛਾਏ ਰਹਿੰਦੇ ਹਨ। ਧਰਮਿੰਦਰ ਨੇ ਹਾਲ ਹੀ ਵਿੱਚ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਦਰਅਸਲ, ਧਰਮਿੰਦਰ ਦੀ ਮੱਝ ਨੇ ਆਪਣਾ ਪਹਿਲਾ ਬੱਚਾ ਦਿੱਤਾ ਹੈ। ਧਰਮਿੰਦਰ ਨੇ ਇਸ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ ਕਿ ਨਾ ਮਾਂ ਨੂੰ ਪਤਾ ਹੈ ਕਿ ਬੱਚੇ ਨੂੰ ਦੁੱਧ ਕਿਵੇਂ ਪਿਲਾਵੇ ਤੇ ਨਾ ਬੱਚੇ ਨੂੰ ਦੁੱਧ ਚੁੰਘਣ ਦਾ ਪਤਾ ਹੈ ਪਰ ਉਹ ਦੋਵਾਂ ਦੀ ਮਦਦ ਕਰ ਰਹੇ ਹਨ।

ਧਰਮਿੰਦਰ ਅਕਸਰ ਹੀ ਆਪਣੇ ਕਿਸਾਨੀ ਸ਼ੌਕ ਦੀ ਨੁਮਾਇਸ਼ ਸੋਸ਼ਲ ਮੀਡੀਆ 'ਤੇ ਕਰਦੇ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਆਪਣੇ ਟਵੀਟ ਵਿੱਚ ਖ਼ੁਦ ਨੂੰ ਕਿਸਾਨ ਤੇ ਅਦਾਕਾਰ ਲਿਖਿਆ ਹੈ।

ਦੇਖੋ ਵੀਡੀਓ-