ਨਵੀਂ ਦਿੱਲੀ: ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਈਸੀਸੀ ਵਰਲਡ ਕੱਪ 2019 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਪਰ ਇਸ ਤੋਂ ਬਾਅਦ ਵੀ ਉਹ ਸਚਿਨ ਤੇਂਦੁਲਕਰ ਦਾ ਰਿਕਾਰਡ ਨਹੀਂ ਤੋੜ ਸਕੇ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਮੈਨ ਆਫ਼ ਦ ਟੂਰਨਾਮੈਂਟ ਦਾ ਖਿਤਾਬ ਦਿੱਤਾ ਗਿਆ। ਰੋਹਿਤ ਸ਼ਰਮਾ ਨੇ ਇਸ ਟੂਰਨਾਮੈਂਟ ‘ਚ 648 ਦੌੜਾਂ ਬਣਾਈਆਂ ਹਨ, ਜਦਕਿ ਸਚਿਨ ਨੇ 2003 ਵਰਲਡ ਕੱਪ ‘ਚ 673 ਦੌੜਾਂ ਬਣਾਈਆਂ ਸੀ।
ਰੋਹਿਤ ਨੇ ਨੌਂ ਮੈਚਾਂ ‘ਚ 81 ਦੀ ਔਸਤ ਨਾਲ 648 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਵਿਸ਼ਵ ਕੱਪ ‘ਚ ਪੰਜ ਸੈਂਕੜੇ ਜੜੇ ਤੇ ਇਸ ਦੇ ਨਾਲ ਹੀ ਉਹ ਇੱਕੋ ਵਰਲਡ ਕੱਪ ‘ਚ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਵਾਲੇ ਖਿਡਾਰੀ ਵੀ ਬਣ ਗਏ ਹਨ। ਇਸ ਦੌਰਾਨ ਰੋਹਿਤ ਨੇ ਸਭ ਤੋਂ ਜ਼ਿਆਦਾ 140 ਦੌੜਾਂ ਬਣਾਈਆਂ।
ਰੋਹਿਤ ਤੋਂ ਬਾਅਦ ਇਸ ਵਰਲਡ ਕੱਪ ‘ਚ 10 ਮੈਚਾਂ ‘ਚ 71.88 ਦੀ ਔਸਤ ਨਾਲ 647 ਦੌੜਾਂ ਵਾਰਨਰ ਨੇ ਬਣਾਈਆਂ। ਵਾਰਨਰ ਨੇ ਤਿੰਨ ਸੈਂਕੜੇ ਤੇ ਤਿੰਨ ਅਰਧ ਸੈਂਕੜਿਆਂ ਦੀ ਮਦਦ ਨਾਲ ਇਹ ਰਿਕਾਰਡ ਬਣਾ ਖੁਦ ਨੂੰ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਲੇਅਰ ਦੀ ਲਿਸਟ ‘ਚ ਦੂਜੇ ਨੰਬਰ ‘ਤੇ ਰੱਖਿਆ। ਸ਼ਾਕਿਬ ਅਲ ਹਸਨ ਨੇ ਅੱਠ ਮੈਚਾਂ ‘ਚ 86.57 ਦੀ ਔਸਤ ਨਾਲ ਕੁੱਲ 606 ਦੌੜਾਂ ਬਣਾਈਆਂ ਹਨ, ਜਿਸ ਨਾਲ ਸ਼ਾਕਿਬ ਤੀਜੇ ਸਥਾਨ ‘ਤੇ ਹਨ।
ਵਿਸ਼ਵ ਕੱਪ ‘ਚ ਰੋਹਿਤ ਸ਼ਰਮਾ ਦਾ ਕਮਾਲ, ਵਿਲੀਅਮਸਨ ਬਣੇ 'ਮੈਨ ਆਫ਼ ਦ ਟੂਰਨਾਮੈਂਟ'
ਏਬੀਪੀ ਸਾਂਝਾ
Updated at:
15 Jul 2019 11:48 AM (IST)
ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਈਸੀਸੀ ਵਰਲਡ ਕੱਪ 2019 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਪਰ ਇਸ ਤੋਂ ਬਾਅਦ ਵੀ ਉਹ ਸਚਿਨ ਤੇਂਦੁਲਕਰ ਦਾ ਰਿਕਾਰਡ ਨਹੀਂ ਤੋੜ ਸਕੇ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਮੈਨ ਆਫ਼ ਦ ਟੂਰਨਾਮੈਂਟ ਦਾ ਖਿਤਾਬ ਦਿੱਤਾ ਗਿਆ।
- - - - - - - - - Advertisement - - - - - - - - -