ਮੁੰਬਈ: ਦਿਓਲ ਪਰਿਵਾਰ ਨੇ ਪਰਿਵਾਰਕ ਡ੍ਰਾਮਾ ਫ਼ਿਲਮ ‘ਅਪਨੇ’ ਦਾ ਸੀਕੁਅਲ ਭਾਵ ਅਗਲਾ ਭਾਗ ਬਣਾਉਣ ਦਾ ਫ਼ੈਸਲਾ ਕੀਤਾ ਹੈ। ਬਾਲੀਵੁੱਡ ਦੇ ਅਦਾਕਾਰ ਧਰਮਿੰਦਰ ਨੇ ਇੱਕ ਟਵੀਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਟਵੀਟ ’ਚ ਕਿਹਾ ਕਿ ਸਾਰੇ ਸ਼ੁੱਭਚਿੰਤਕਾਂ ਦੇ ਆਸ਼ੀਰਵਾਦ ਨਾਲ ਦਰਸ਼ਕਾਂ ਲਈ ‘ਅਪਨੇ-2’ ਲੈ ਕੇ ਆ ਰਹੇ ਹਨ।

ਇਸ ਟਵੀਟ ਨਾਲ ਧਰਮਿੰਦਰ ਨੇ ਇੱਕ ਕਲਿੱਪ ਵੀ ਸ਼ੇਅਰ ਕੀਤਾ ਹੈ। ਇਹ ਕਲਿੱਪ ਫ਼ਿਲਮ ‘ਅਪਨੇ’ ਦੇ ਇੱਕ ਗੀਤ ਦਾ ਹੈ। ਫ਼ਿਲਮ ‘ਅਪਨੇ’ ਸਾਲ 2007 ’ਚ ਰਿਲੀਜ਼ ਹੋਈ ਸੀ। ਫ਼ਿਲਮ ’ਚ ਧਰਮਿੰਦਰ ਤੇ ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਲੀਡ ਰੋਲ ’ਚ ਸਨ। ਇਸ ਤੋਂ ਇਲਾਵਾ ਫ਼ੀਮੇਲ ਲੀਡ ’ਚ ਸ਼ਿਲਪਾ ਸ਼ੈਟੀ, ਕੈਟਰੀਨਾ ਕੈਫ਼ ਤੇ ਕਿਰਨ ਖੇਰ ਸਨ। ਫ਼ਿਲਮ ਤੇ ਇਸ ਦੇ ਗੀਤ ਸੁਪਰਹਿੱਟ ਹੋਏ ਸਨ।

ਇੱਥੇ ਵੇਖੋ ਧਰਮਿੰਦਰ ਦਾ ਟਵੀਟ-



ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੁੱਖ ਸਥਾਨ, ਜਿਨ੍ਹਾਂ ਦੇ ਦਰਸ਼ਨ ਕਰਦੇ ਕਰੋੜਾਂ ਲੋਕ

‘ਅਪਨੇ’ ਫ਼ਿਲਮ ਦੀ ਕਹਾਣੀ ਇੱਕ ਅਜਿਹੇ ਪਿਤਾ ਦੀ ਕਹਾਣੀ ਸੀ, ਜੋ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਬਾਕਸਿੰਗ ਚੈਂਪੀਅਨ ਬਣੇ। ਇੱਕ ਸੁਫ਼ਨਾ ਜੋ ਪੂਰਾ ਨਹੀਂ ਹੋ ਪਾਉਂਦਾ। ਉਸ ਦਾ ਛੋਟਾ ਪੁੱਤਰ ਬਾਕਸਿੰਗ ਰਿੰਗ ਵਿੱਚ ਜ਼ਖ਼ਮੀ ਹੋ ਜਾਂਦਾ ਹੈ ਤੇ ਉਸ ਦਾ ਵੱਡਾ ਪੁੱਤਰ ਆਪਣੇ ਪਿਤਾ ਦੇ ਸੁਫ਼ਨੇ ਸਾਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਫ਼ਿਲਮ ਵਿੱਚ ਦੇਸ਼ ਭਗਤੀ ਦਾ ਜਜ਼ਬਾ ਵੀ ਵਿਖਾਇਆ ਗਿਆ ਸੀ।

ਅੱਜ ਇਸ ਸਮੇਂ ਲੱਗ ਰਿਹਾ ਚੰਦਰ ਗ੍ਰਹਿਣ, ਇਨ੍ਹਾਂ ਗੱਲਾਂ ਦਾ ਰੱਖਿਓ ਖ਼ਾਸ ਧਿਆਨ

‘ਅਪਨੇ’ ਬਾਕਸ ਆਫ਼ਿਸ ਉੱਤੇ ਸੁਪਰਹਿੱਟ ਰਹੀ ਸੀ। ਵਿਦੇਸ਼ਾਂ ਵਿੱਚ ਇਸ ਨੇ ਚੋਖੀ ਕਮਾਈ ਕੀਤੀ ਸੀ। ਦਿਓਲ ਪਰਿਵਾਰ ਦੀ ਇਹ ਫ਼ਿਲਮ ਹਿੱਟ ਹੋਣ ਤੋਂ ਬਾਅਦ ਧਰਮਿੰਦਰ, ਸੰਨੀ ਦਿਓਲ ਤੇ ਬੌਬੀ ਦਿਓਲ ਨੇ ‘ਯਮਲਾ ਪਗਲਾ ਦੀਵਾਨਾ’ ਸੀਰੀਜ਼ ਵਿੱਚ ਨਾਲ ਕੰਮ ਕੀਤਾ ਸੀ। ਕਾਮੇਡੀ ਨਾਲ ਭਰਪੂਰ ਸੀਰੀਜ਼ ਦੀ ਪਹਿਲੀ ਫ਼ਿਲਮ ਸੁਪਰਹਿੱਟ ਰਹੀ ਸੀ ਪਰ ਦੂਜੀ ਫ਼ਿਲਮ ਨੂੰ ਵਧੀਆ ਰੈਸਪੌਂਸ ਨਹੀਂ ਮਿਲਿਆ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ