ਨਵੀਂ ਦਿੱਲੀ: ਅੱਜ ਕੁਝ ਸਮੇਂ ਬਾਅਦ ਹੀ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਅੱਜ 30 ਨਵੰਬਰ, 2020 (ਸੋਮਵਾਰ) ਨੂੰ ਚੰਦਰ ਗ੍ਰਹਿਣ ਦੁਪਹਿਰ 1: 04 ਵਜੇ ਸ਼ੁਰੂ ਹੋਵੇਗਾ ਤੇ ਸ਼ਾਮ 5: 22 ਵਜੇ ਖ਼ਤਮ ਹੋਵੇਗਾ। ਅੱਜ ਦਾ ਚੰਦਰ ਗ੍ਰਹਿਣ ਸਾਲ 2020 ਦੇ ਚਾਰ ਚੰਦਰ ਗ੍ਰਹਿਣ ਦਾ ਆਖਰੀ ਹੋਵੇਗਾ। ਇਸ ਵਾਰ ਚੰਦਰ ਗ੍ਰਹਿਣ ਇਕ ਛਵੀ ਚੰਦਰ ਗ੍ਰਹਿਣ ਹੈ। ਇਸ ਨੂੰ ਪੈਨੰਬ੍ਰਾ ਕਿਹਾ ਜਾਂਦਾ ਹੈ। ਇਸ ਲਈ ਇਸ ਗ੍ਰਹਿਣ ਦਾ ਸੂਤਕ ਸਮਾਂ ਨਹੀਂ ਹੋਵੇਗਾ। ਇਸ ਦੀ ਕੋਈ ਧਾਰਮਿਕ ਸ਼ਾਸਤਰੀ ਮਹੱਤਤਾ ਨਹੀਂ ਹੈ। ਇਸ ਕਾਰਨ ਕੋਈ ਮੰਦਰ ਆਦਿ ਬੰਦ ਨਹੀਂ ਕੀਤੇ ਜਾ ਰਹੇ ਹਨ।


ਚੰਦਰ ਗ੍ਰਹਿਣ ਨਵੰਬਰ 2020 ਦੀ ਮਿਤੀ ਤੇ ਸਮਾਂ:


- ਚੰਦਰ ਗ੍ਰਹਿਣ ਦੀ ਮਿਤੀ - 30 ਨਵੰਬਰ 2020


- ਪੈਨੰਬ੍ਰਾ ਨਾਲਪਹਿਲਾ ਸੰਪਰਕ - ਦੁਪਹਿਰ 01:04 ਵਜੇ


- ਚੰਦਰ ਗ੍ਰਹਿਣ ਸਿਖਰ 'ਤੇ ਕਦੋਂ ਹੋਵੇਗਾ - ਦੁਪਹਿਰ 03:13 ਵਜੇ




- ਪੈਨੰਬ੍ਰਾ ਨਾਲ ਆਖਰੀ ਸੰਪਰਕ - ਸ਼ਾਮ 05: 22 ਵਜੇ


- ਪੈਨੰਬ੍ਰਾ ਪੜਾਅ ਦੀ ਮਿਆਦ - 04 ਘੰਟੇ 18 ਮਿੰਟ 11 ਸਕਿੰਟ




ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:

- ਗ੍ਰਹਿਣ ਨੂੰ ਨੰਗੀ ਅੱਖ ਨਾਲ ਨਹੀਂ ਵੇਖਣਾ ਚਾਹੀਦਾ। ਖਾਣ ਪੀਣ ਅਤੇ ਭੋਜਨ ਤਿਆਰ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਗ੍ਰਹਿਣ ਤੋਂ ਬਾਅਦ ਨਹਾਉਣਾ ਵੀ ਚੰਗਾ ਮੰਨਿਆ ਜਾਂਦਾ ਹੈ, ਇਹ ਗ੍ਰਹਿਣ ਦੇ ਪ੍ਰਭਾਵ ਨੂੰ ਘਟਾਉਂਦਾ ਹੈ।


- ਚੰਦਰ ਗ੍ਰਹਿਣ ਤੋਂ ਬਾਅਦ ਬਾਸੀ ਭੋਜਨ ਜਾਂ ਰਾਤ ਦਾ ਬਚਿਆ ਖਾਣਾ ਨਾ ਖਾਓ।


- ਗ੍ਰਹਿਣ ਦੌਰਾਨ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਖ਼ਾਸਕਰ ਗਰਭਵਤੀ ਔਰਤਾਂ ਨੂੰ ਗ੍ਰਹਿਣ ਦੇ ਪਰਛਾਵੇਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।


- ਗ੍ਰਹਿਣ ਦੇ ਸਮੇਂ ਨਹੁੰ ਨਹੀਂ ਕੱਟਣੇ ਚਾਹੀਦੇ, ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਦੌਰਾਨ ਸੂਈ ਦੀ ਵਰਤੋਂ ਵੀ ਨਾ ਕਰੋ।


- ਗ੍ਰਹਿਣ ਦੌਰਾਨ ਮੀਟ ਜਾਂ ਅਲਕੋਹਲ ਦੀ ਵਰਤੋਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। 


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ