ਅਮੈਲੀਆ ਪੰਜਾਬੀ ਦੀ ਰਿਪੋਰਟ

Dharmendra Gets Brutally Trolled: ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਨੇ 16 ਅਕਤੂਬਰ ਨੂੰ ਆਪਣਾ 75ਵਾਂ ਜਨਮਦਿਨ ਮਨਾਇਆ ਹੈ। ਇਸ ਮੌਕੇ ਉਨ੍ਹਾਂ ਨੇ ਬਾਲੀਵੁੱਡ ਦੇ ਕਈ ਦਿੱਗਜ ਸਟਾਰਜ਼ ਨੂੰ ਆਪਣੇ ਜਨਮਦਿਨ ਦੀ ਪਾਰਟੀ ਲਈ ਇਨਵਾਈਟ ਕੀਤਾ ਸੀ। ਪਰ ਇਸ ਸਭ ਦੇ ਦਰਮਿਆਨ ਜਿਸ ਗੱਲ ਨੇ ਸਭ ਨੂੰ ਹੈਰਾਨ ਕੀਤਾ, ਉਹ ਇਹ ਸੀ ਕਿ ਹੇਮਾ ਮਾਲਿਨੀ ਨੇ ਧਰਮਿੰਦਰ ਦੇ ਬਗੈਰ ਹੀ ਆਪਣਾ ਜਨਮਦਿਨ ਮਨਾਇਆ, ਜਦਕਿ ਪਿਛਲੇ ਸਾਲ ਅਜਿਹਾ ਨਹੀਂ ਸੀ। 

ਇਹ ਵੀ ਪੜ੍ਹੋ: ਤਰਸੇਮ ਜੱਸੜ-ਸਿੰਮੀ ਚਾਹਲ ਦੀ ਫਿਲਮ 'ਮਸਤਾਨੇ' ਘਰ ਬੈਠੇ ਦੇਖਣ ਲਈ ਹੋ ਜਾਓ ਤਿਆਰ, ਇਸ OTT ਪਲੇਟਫਾਰਮ 'ਤੇ ਕਰੇਗੀ ਸਟ੍ਰੀਮ

ਅਮਰੀਕਾ 'ਚ ਪ੍ਰਕਾਸ਼ ਕੌਰ ਤੇ ਸੰਨੀ ਦਿਓਲ ਨਾਲ ਹਨ ਧਰਮਿੰਦਰਦੱਸ ਦਈਏ ਕਿ ਹਾਲ ਹੀ ਚ ਧਰਮਿੰਦਰ ਪ੍ਰਕਾਸ਼ ਕੌਰ ਤੇ ਸੰਨੀ ਦਿਓਲ ਨਾਲ ਅਮਰੀਕਾ ਗਏ ਸੀ। ਇੱਥੇ ਉਹ ਕਾਫੀ ਦਿਨ ਤੋਂ ਸਮਾਂ ਬਤੀਤ ਕਰ ਰਹੇ ਹਨ। ਇਸ ਦਰਮਿਆਨ ਧਰਮਿੰਦਰ ਦੀ ਦੂਜੀ ਪਤਨੀ ਹੇਮਾ ਮਾਲਿਨੀ ਦਾ ਬੀਤੇ ਦਿਨ ਜਨਮਦਿਨ ਸੀ, ਪਰ ਧਰਮਿੰਦਰ ਨੇ ਉਨ੍ਹਾਂ ਦੇ ਲਈ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਨਹੀਂ ਪਾਈ। ਜਦਕਿ 16 ਅਕਤੂਬਰ ਨੂੰ ਧਰਮਿੰਦਰ ਸੋਸ਼ਲ ਮੀਡੀਆ 'ਤੇ ਐਕਟਿਵ ਸੀ। ਉਨ੍ਹਾਂ ਨੇ 16 ਅਕਤੂਬਰ ਨੂੰ ਕਈ ਪੋਸਟਾਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿੱਚੋਂ ਕਿਤੇ ਹੇਮਾ ਮਾਲਿਨੀ ਦਾ ਜ਼ਿਕਰ ਤੱਕ ਨਹੀਂ ਸੀ। 

ਹੇਮਾ ਨੂੰ ਜਨਮਦਿਨ ਵਿਸ਼ ਨਾ ਕਰਨ 'ਤੇ ਟਰੋਲ ਹੋਏ ਧਰਮਿੰਦਰਧਰਮਿੰਦਰ ਨੇ 16 ਅਕਤੂਬਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਸ਼ੇਅਰ ਕੀਤੀ, ਪਰ ਇਸ ਪੋਸਟ ਨੂੰ ਦੇਖ ਫੈਨਜ਼ ਭੜਕ ਗਏ, ਕਿਉਂਕਿ ਧਰਮਿੰਦਰ ਨੇ ਇਹ ਪੋਸਟ ਹੇਮਾ ਲਈ ਨਹੀਂ ਪਾਈ। ਫੈਨਜ਼ ਉਮੀਦ ਕਰ ਰਹੇ ਸੀ ਕਿ ਧਰਮਿੰਦਰ ਹੇਮਾ ਮਾਲਿਨੀ ਲਈ ਰੋਮਾਂਟਿਕ ਪੋਸਟ ਸ਼ੇਅਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇਣਗੇ, ਪਰ ਅਜਿਹਾ ਕੁੱਝ ਨਹੀਂ ਹੋਇਆ। ਇਸ ਹਰਕਤ ਦੀ ਵਜ੍ਹਾ ਕਰਕੇ ਧਰਮਿੰਦਰ ਨੂੰ ਹੁਣ ਟਰੋਲ ਕੀਤਾ ਜਾ ਰਿਹਾ ਹੈ। ਇੱਕ ਫੈਨ ਨੇ ਲਿਿਖਿਆ, 'ਅੱਜ ਹੇਮਾ ਜੀ ਦਾ ਜਨਮਦਿਨ ਹੈ, ਤੁਸੀਂ ਉਨ੍ਹਾਂ ਦੇ ਲਈ ਇੱਕ ਵੀ ਪੋਸਟ ਨਹੀਂ ਪਾਈ। ਉਹ ਬੀਤੇ ਜ਼ਮਾਨੇ ਦੀ ਬੇਹਤਰੀਨ ਅਦਾਕਾਰਾ ਰਹੀ ਹੈ। ਦੁਨੀਆ ਉਨ੍ਹਾਂ ਦੀ ਅੱਜ ਵੀ ਦੀਵਾਨੀ ਹੈ......ਹੈੱਪੀ ਬਰਥਡੇ ਹੇਮਾ ਜੀ।' ਇੱਕ ਹੋਰ ਯੂਜ਼ਰ ਨੇ ਲਿਿਖਿਆ, 'ਪਲੀਜ਼ ਜਾਓ ਤੇ ਜਾ ਕੇ ਆਪਣੀ ਵਾਈਫ ਨੂੰ ਜਨਮਦਿਨ ਦੀ ਵਧਾਈ ਦਿਓ।' ਇਸ ਤੋਂ ਇਲਾਵਾ ਧਰਮਿੰਦਰ ਦੀ ਇਸ ਪੋਸਟ 'ਤੇ ਫੈਨਜ਼ ਹੇਮਾ ਮਾਲਿਨੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਦੇਖੋ ਇਹ ਕਮੈਂਟਸ:

 

ਹੇਮਾ ਮਾਲਿਨੀ ਨਾਲ ਨਹੀਂ ਰਹਿੰਦੇ ਧਰਮਿੰਦਰਹਾਲ ਹੀ 'ਚ ਸੰਨੀ ਦਿਓਲ ਨੇ ਦਿਓਲ ਪਰਿਵਾਰ ਤੇ ਧਰਮਿੰਦਰ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਦੱਸਿਆਂ ਸੀ ਕਿ ਧਰਮਿੰਦਰ ਹੇਮਾ ਮਾਲਿਨੀ ਨਾਲ ਨਹੀਂ, ਸਗੋਂ ਸੰਨੀ ਦਿਓਲ ਦੇ ਘਰ ਪ੍ਰਕਾਸ਼ ਕੌਰ ਤੇ ਆਪਣੇ ਬੇਟੇ ਪੋਤਿਆਂ ਦੇ ਨਾਲ ਰਹਿੰਦੇ ਹਨ। ਫੈਨਜ਼ ਨੂੰ ਇਹ ਜਾਣ ਕੇ ਝਟਕਾ ਤਾਂ ਜ਼ਰੂਰ ਲੱਗਿਆ ਹੋਵੇਗਾ, ਕਿਉਂਕਿ ਜਿਸ ਹੇਮਾ ਮਾਲਿਨੀ ਲਈ ਧਰਮਿੰਦਰ ਨੇ ਦੁਨੀਆ ਨਾਲ ਬਗ਼ਾਵਤ ਕੀਤੀ, ਆਪਣਾ ਧਰਮ ਤੱਕ ਬਦਲ ਲਿਆ। ਅੱਜ ਉਸੇ ਹੇਮਾ ਤੋਂ ਇੰਨੀਂ ਅਸਾਨੀ ਨਾਲ ਅਲੱਗ ਕਿਵੇਂ ਹੋ ਗਏ। 

ਇਹ ਵੀ ਪੜ੍ਹੋ: ਗਲਤੀ ਨਾਲ ਵੀ ਪਰਿਵਾਰ ਨਾਲ ਨਾ ਦੇਖੋ ਇਹ ਫਿਲਮਾਂ ਤੇ ਵੈੱਬ ਸੀਰੀਜ਼, ਨਹੀਂ ਤਾਂ ਹੋਣਾ ਪੈ ਸਕਦਾ ਸ਼ਰਮਿੰਦਾ, ਦੇਖੋ ਲਿਸਟ