ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਬੇਸ਼ੱਕ ਹੀ ਫ਼ਿਲਮਾਂ ਵਿੱਚ ਘੱਟ ਦਿਖਾਈ ਦਿੰਦੇ ਹਨ, ਪਰ ਉਨ੍ਹਾਂ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ। ਧਰਮਿੰਦਰ ਦਾ ਜ਼ਿਆਦਾ ਸਮਾਂ ਆਪਣੇ ਘਰ, ਫਾਰਮ ਹਾਊਸ ਤੇ ਖੇਤਾਂ ਵਿੱਚ ਹੀ ਗੁਜ਼ਰਦਾ ਹੈ। ਖੇਤੀ ਕਰਨਾ ਉਨ੍ਹਾਂ ਦਾ ਸ਼ੌਕ ਹੈ ਤੇ ਇਸ ਦੌਰਾਨ ਉਹ ਮਜ਼ੇਦਾਰ ਮੂਡ ਵਿੱਚ ਵੀ ਰਹਿੰਦੇ ਹਨ। ਇਸੇ ਖੁਸ਼ਮਿਜਾਜ਼ ਮੂਡ ਵਿੱਚ ਉਹ ਕਈ ਵੀਡੀਓਜ਼ ਬਣਾ ਕੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ।

ਬੀਤੇ ਦਿਨੀਂ ਧਰਮਿੰਦਰ ਨੇ ਅਜਿਹੀ ਹੀ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਖੇਤਾਂ 'ਚ ਮੰਜੇ 'ਤੇ ਬੈਠ ਕੇ ਮੇਥੀ ਸੁਕਾਉਂਦੇ ਤੇ ਧੁੱਪ ਸੇਕਦੇ ਹੋਏ ਦਿਖਾਈ ਦੇ ਰਹੇ ਹਨ। ਧਰਮਿੰਦਰ ਨੇ ਵੀਡੀਓ ਵਿੱਚ ਆਪਣੇ ਫੈਨਜ਼ ਨੂੰ ਦੱਸਿਆ ਕਿ ਮੈਂ ਮੇਥੀ ਸੁਕਾਈ ਹੈ ਅਤੇ ਹੁਣ ਉਹ ਇਸ ਦੇ ਪਰੌਂਠੇ ਤੇ ਸਬਜ਼ੀ ਬਣਾਉਣਗੇ ਤੇ ਫਿਰ ਇਨ੍ਹਾਂ ਨੂੰ ਮੱਖਣ ਨਾਲ ਖਾਵਾਂਗਾ। ਧਰਮਿੰਦਰ ਦੀਆਂ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਰਹਿੰਦੀਆਂ ਹਨ।

ਤੁਸੀਂ ਵੀ ਦੇਖੋ ਧਰਮਿੰਦਰ ਦੀ ਇਹ ਵੀਡੀਓ-