ਚੰਡੀਗੜ੍ਹ: ਦਿੱਲੀ-ਲਾਹੌਰ ਵਿਚਾਲੇ ਚੱਲਦੀ ਪਾਕਿਸਤਾਨ ਤੇ ਭਾਰਤ ਦੀ ਸਾਂਝੀ ਰੇਲ ਗੱਡੀ ਸਮਝੌਤਾ ਐਕਸਪ੍ਰੈੱਸ ਨੂੰ ਪਾਕਿਸਤਾਨ ਰੇਲਵੇ ਵੱਲੋਂ ਅੱਜ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਸਰਕਾਰ ਨੇ ਤਣਾਅ ਦੇ ਚੱਲਦੇ ਆਰਜ਼ੀ ਰੋਕ ਲਾ ਦਿੱਤੀ ਹੈ।

ਇਸ ਤੋਂ ਪਹਿਲਾਂ ਬੀਤੇ ਕੱਲ੍ਹ ਟ੍ਰੇਨ ਰੱਦ ਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਸੀ। ਅੱਜ ਸਵੇਰੇ ਯਾਤਰੀ ਲਾਹੌਰ ਸਟੇਸ਼ਨ ਪੁੱਜੇ ਪਰ ਉਨ੍ਹਾਂ ਨੂੰ ਨਿਰਾਸ਼ਾ ਹੋਈ। ਰੇਲਵੇ ਨੇ ਯਾਤਰੀਆਂ ਨੂੰ ਟਿਕਟਾਂ ਰਿਫੰਡ ਕਰ ਦਿੱਤੀਆਂ।

ਯਾਦ ਰਹੇ ਦੋਹਾਂ ਮੁਲਕਾਂ ਦੇ ਲੋਕ ਸਮਝੌਤਾ 'ਚ ਸਫਰ ਕਰਦੇ ਹਨ। ਇਹ ਹਫਤੇ 'ਚ ਦੋ ਵਾਰ ਚਲੱਦੀ ਹੈ। ਇਹ ਰੇਲ ਸੇਵਾ 22 ਜੁਲਾਈ, 1976 ਨੂੰ ਸ਼ੁਰੂ ਹੋਈ ਸੀ।