Dharmendra Living With Parkash Kaur Not Hema Malini: ਧਰਮਿੰਦਰ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ। ਇਸ ਦੇ ਨਾਲ ਨਾਲ ਉਹ ਪਿਛਲੇ 6-7 ਦਹਾਕਿਆਂ ਤੋਂ ਫਿਲਮ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਧਰਮਿੰਦਰ ਉਨ੍ਹਾਂ ਬਾਲੀਵੁੱਡ ਐਕਟਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਆਪਣੇ ਕਰੀਅਰ 'ਚ ਸਭ ਤੋਂ ਜ਼ਿਆਦਾ ਹਿੱਟ ਫਿਲਮਾਂ ਦੇਣ ਦਾ ਰਿਕਾਰਡ ਬਣਾਇਆ ਹੈ, ਇਸ ਮਾਮਲੇ ;ਚ ਹਾਲੇ ਤੱਕ ਕੋਈ ਵੀ ਧਰਮਿੰਦਰ ਨੂੰ ਪਛਾੜ ਨਹੀਂ ਸਕਿਆ ਹੈ।
ਇਸ ਦੇ ਨਾਲ ਨਾਲ ਫੈਨਜ਼ ਨੂੰ ਧਰਮਿੰਦਰ ਦੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਉਨ੍ਹਾਂ ਦੀ ਪਰਸਨਲ ਲਾਈਫ ਬਾਰੇ ਜਾਨਣ ਦੀ ਉਤਸੁਕਤਾ ਜ਼ਿਆਦਾ ਰਹਿੰਦੀ ਹੈ। ਹਾਲ ਹੀ 'ਚ ਸੰਨੀ ਦਿਓਲ ਨੇ ਇੰਡੀਆ ਟੂਡੇ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਦਿਓਲ ਪਰਿਵਾਰ ਦੇ ਕਈ ਰਾਜ਼ ਖੋਲ੍ਹੇ।
ਇਸ ਦਰਮਿਆਨ ਇੱਕ ਵੱਡੀ ਗੱਲ ਸਾਹਮਣੇ ਆਈ, ਉਹ ਇਹ ਹੈ ਕਿ ਧਰਮਿੰਦਰ ਹੇਮਾ ਮਾਲਿਨੀ ਨਾਲ ਨਹੀਂ, ਸਗੋਂ ਪ੍ਰਕਾਸ਼ ਕੌਰ ਨਾਲ ਸੰਨੀ ਦਿਓਲ ਦੇ ਘਰ ਰਹਿੰਦੇ ਹਨ। ਇਹੀ ਨਹੀਂ ਸੰਨੀ ਦਿਓਲ ਦੇ ਨਾਲ ਉਨ੍ਹਾਂ ਦੇ ਦੋਵੇਂ ਬੇਟੇ ਵੀ ਉਸੇ ਘਰ ਵਿੱਚ ਰਹਿੰਦੇ ਹਨ। ਸੰਨੀ ਦਿਓਲ ਦਾ ਪਰਿਵਾਰ ਜੁਆਇੰਟ ਫੈਮਿਲੀ ਵਾਂਗ ਇਕੱਠੇ ਰਹਿੰਦਾ ਹੈ। ਇਸ ਸਭ ਦਾ ਖੁਲਾਸਾ ਖੁਦ ਸੰਨੀ ਦਿਓਲ ਨੇ ਇੰਟਰਵਿਊ ਦੌਰਾਨ ਕੀਤਾ।
ਇਸ ਤੋਂ ਇਲਾਵਾ ਸੰਨੀ ਦਿਓਲ ਨੇ ਦੱਸਿਆ ਕਿ ਅਸੀਂ ਸਭ ਇਕੱਠੇ ਇੱਕੋ ਪਰਿਵਾਰ ਹਾਂ। ਪਰ ਸਭ ਦੀ ਆਪੋ-ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਹੈ। ਅਸੀਂ ਇੱਕ ਦੂਜੇ ਦੀਆਂ ਜ਼ਿੰਦਗੀਆਂ ;ਚ ਦਖਲਅੰਦਾਜ਼ੀ ਨਹੀਂ ਕਰਦੇ, ਸ਼ਾਇਦ ਇਸੇ ਕਰਕੇ ਅਸੀਂ ਸੰਯੁਕਤ ਪਰਿਵਾਰ ਦੇ ਰੂਪ 'ਚ ਖੁਸ਼ ਹਾਂ।
ਸੰਨੀ ਨੇ ਕਿਹਾ ਕਿ 'ਮੇਰੇ ਪਾਪਾ ਧਰਮਿੰਦਰ ਹਨ, ਮੈਂ ਉਨ੍ਹਾਂ ਤੋਂ ਡਰਦਾ ਹਾਂ, ਬਹੁਤ ਇੱਜ਼ਤ ਕਰਦਾ ਹਾਂ। ਇਸੇ ਤਰ੍ਹਾਂ ਮੇਰੇ ਬੇਟੇ ਮੇਰੀ ਇੱਜ਼ਤ ਕਰਦੇ ਹਨ। ਇਹ ਸਾਡੇ ਸੰਸਕਾਰ ਹਨ। ਪਰ ਬਾਵਜੂਦ ਇਸ ਦੇ ਸਾਨੂੰ ਸਭ ਨੂੰ ਆਪਣੇ ਫੈਸਲੇ ਖੁਦ ਲੈਣ ਦੀ ਪੂਰੀ ਆਜ਼ਾਦੀ ਹੈ।'
ਕਾਬਿਲੇਗ਼ੌਰ ਹੈ ਕਿ ਸੰਨੀ ਦਿਓਲ ਲਈ ਸਾਲ 2023 ਕਾਫੀ ਲੱਕੀ ਸਾਬਤ ਹੋਇਆ ਹੈ। ਇਸ ਸਾਲ ਸੰਨੀ ਦਿਓਲ ਦੀ ਫਿਲਮ 'ਗਦਰ 2' ਰਿਲੀਜ਼ ਹੋਈ ਸੀ, ਜਿਸ ਨੇ 500 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਅਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਿੰਦੀ ਫਿਲਮਾਂ ਚ ਸ਼ਾਮਲ ਹੋ ਗਈ।