ਮੁੰਬਈ: ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਕਿਸਾਨੀ ਅੰਦੋਲਨ ਬਾਰੇ ਵੱਡੀ ਗੱਲ ਕਹੀ ਹੈ। ਧਰਮਿੰਦਰ ਸੋਸ਼ਲ ਮੀਡੀਆ 'ਤੇ ਸਭ ਤੋਂ ਐਕਟਿਵ ਕਲਾਕਾਰਾਂ 'ਚੋਂ ਇੱਕ ਹਨ। ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਆਪਣਾ ਹੁੰਗਾਰਾ ਦਿੱਤਾ ਹੈ। ਇਹ ਵੀ ਕਿਹਾ ਕਿ ਉਨ੍ਹਾਂ ਕਿਸਾਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਸੀ, ਪਰ ਕੋਈ ਹੱਲ ਨਹੀਂ ਮਿਲਿਆ।


 


ਦਿੱਗਜ ਅਦਾਕਾਰ ਨੂੰ ਹਾਲ ਹੀ ਵਿੱਚ ਉਸ ਦੇ ਇੱਕ ਫ਼ੈਨ ਵੱਲੋਂ ਇੱਕ ਵਿਸ਼ੇਸ਼ ਵੀਡੀਓ ਭੇਜਿਆ ਗਿਆ ਸੀ। ਇਸ ਵੀਡੀਓ ਵਿੱਚ ਧਰਮਿੰਦਰ ਦੇ ਹਿੰਦੀ ਸਿਨੇਮਾ ਵਿੱਚ ਵੱਖਰੇ ਕਿਰਦਾਰ ਤੇ ਰੰਗ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ। ਵੀਡੀਓ ਦੇ ਨਾਲ ਧਰਮਿੰਦਰ ਨੇ ਆਪਣੇ ਫੈਨਸ ਲਈ ਇਕ ਵਿਸ਼ੇਸ਼ ਸੰਦੇਸ਼ ਵੀ ਲਿਖਿਆ ਹੈ। ਨਾਲ ਹੀ, ਕਿਸਾਨਾਂ ਲਈ ਇੱਕ ਵੱਡੀ ਗੱਲ ਬੋਲੀ ਹੈ।


 


ਧਰਮਿੰਦਰ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੈਂ ਇਸ ਦਾ ਹੱਕਦਾਰ ਨਹੀਂ ਹਾਂ, ਤੁਹਾਡੇ ਸਾਰਿਆਂ ਦੀ ਮਾਸੂਮੀਅਤ ਹੈ। ਮੈਂ ਹੱਸਦਾ ਹਾਂ, ਪਰ ਮੈਂ ਉਦਾਸ ਰਹਿੰਦਾ ਹਾਂ। ਇਸ ਉਮਰ ਵਿੱਚ ਕਰਕੇ ਬੇਦਖਲ, ਮੈਨੂੰ ਮੇਰੀ ਧਰਤੀ ਤੋਂ, ਦੇ ਦਿੱਤਾ ਸਦਮਾ ਮੈਨੂੰ ਮੇਰੇ ਆਪਣਿਆਂ ਨੇ।' ਧਰਮਿੰਦਰ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੇ ਟਵੀਟ ਨੂੰ ਬਹੁਤ ਪਸੰਦ ਕਰ ਰਹੇ ਹਨ।



 


ਧਰਮਿੰਦਰ ਦੇ ਇੱਕ ਫ਼ੈਨ ਨੇ ਉਨ੍ਹਾਂ ਦੇ ਟਵੀਟ 'ਤੇ ਪ੍ਰਤੀਕ੍ਰਿਆ ਦਿੱਤੀ ਤੇ ਕਿਸਾਨੀ ਅੰਦੋਲਨ ਬਾਰੇ ਗੱਲ ਕੀਤੀ। ਅਭਿਨੇਤਾ ਨੇ ਫੈਨ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ,' ਪਿਆਰੇ, ਇਹ ਬਹੁਤ ਦੁਖਦਾਈ ਹੈ। ਤੁਸੀਂ ਨਹੀਂ ਜਾਣਦੇ ਕਿ ਅਸੀਂ ਕੇਂਦਰ 'ਚ ਕਿਸ ਕਿਸ ਨੂੰ ਕੀ-ਕੀ ਕਿਹਾ ਹੈ, ਪਰ ਗੱਲ ਨਹੀਂ ਬਣੀ। ਅਸੀਂ ਬਹੁਤ ਦੁਖੀ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਲਦੀ ਕੋਈ ਹੱਲ ਨਿਕਲੇ, ਧਿਆਨ ਰੱਖੋ।' ਧਰਮਿੰਦਰ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।