ਮੁੰਬਈ: ਦਿੱਗਜ਼ ਬੌਲੀਵੁੱਡ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਕਾਫੀ ਐਕਟਿਵ ਹਨ। ਕੋਰੋਨਾ ਦੇ ਲੌਕਡਾਉਨ ਦੌਰਾਨ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਵੀਡੀਓ ਜ਼ਰੀਏ ਬਹੁਤ ਸਾਰੇ ਮੈਸੇਜ ਦਿੱਤੇ ਸਨ। ਜਿੱਥੇ ਧਰਮਿੰਦਰ ਨੂੰ ਇੱਕ ਪਾਸੇ ਬਹੁਤ ਪਿਆਰ ਤੇ ਸਾਥ ਮਿਲਿਆ ਤਾਂ ਦੂਜੇ ਪਾਸੇ ਉਨ੍ਹਾਂ ਨੂੰ ਕਈ ਗੰਭੀਰ ਮਾਮਲਿਆਂ ਵਿੱਚ ਬੁਰੀ ਤਰ੍ਹਾਂ ਟ੍ਰੋਲ ਵੀ ਕੀਤਾ ਗਿਆ।


 


ਧਰਮਿੰਦਰ ਨੂੰ ਕਈ ਵਾਰ ਯੂਜ਼ਰਸ ਨੇ ਕਿਸਾਨ ਅੰਦੋਲਨ ਲਈ ਘੇਰਿਆ ਹੈ। ਲੋਕਾਂ ਨੇ ਕਿਹਾ ਕਿ ਇੰਨੇ ਵੱਡੇ ਐਕਟਰ ਹੋਣ ਦੇ ਬਾਵਜੂਦ ਉਹ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਨਹੀਂ ਉਠਾਉਂਦੇ। ਇਸੇ ਮੁੱਦੇ 'ਤੇ ਧਰਮਿੰਦਰ ਨੇ ਰੀਐਕਸ਼ਨ ਵੀਡੀਓ ਸ਼ੇਅਰ ਕੀਤਾ ਹੈ।


 


ਧਰਮਿੰਦਰ ਅਕਸਰ ਬਹੁਤ ਸਾਰੇ ਲੋਕਾਂ ਦੀਆਂ ਨਫਰਤੀ ਟਿੱਪਣੀਆਂ ਦਾ ਪਿਆਰ ਨਾਲ ਜਵਾਬ ਦਿੰਦੇ ਦੇਖੇ ਗਏ। ਇਸ ਵਾਰ ਵੀ, ਉਨ੍ਹਾਂ ਨੇ ਐਸਾ ਹੀ ਕੀਤਾ ਹੈ। ਸ਼ੇਅਰ ਕੀਤੀ ਵੀਡੀਓ ਵਿੱਚ ਧਰਮਿੰਦਰ ਨੇ ਕਿਹਾ ਹੈ ਕਿ ਸਭ ਖੁਸ਼ ਰਹਿਣ ਜੋ ਮੇਰੇ ਨਾਲ ਨਾਖੁਸ਼ ਹਨ। ਉਹ ਵੀ ਖੁਸ਼ ਹੋਣੇ ਚਾਹੀਦੇ ਹਨ ਜੋ ਮੇਰੀਆਂ ਕਮੀਆਂ ਦੇਖਦੇ ਨੇ। ਹੁਣ ਤਾਂ ਮੈਨੂੰ ਆਪ ਸਭ ਲੋਕਾਂ ਦੇ ਨਾਮ ਵੀ ਪਤਾ ਲੱਗ ਚੁੱਕੇ ਨੇ, ਮੈਂ ਜੁੜ ਚੁੱਕਿਆ ਹਾਂ ਆਪ ਸਭ ਨਾਲ।



ਵੀਡੀਓ ਵਿੱਚ ਧਰਮਿੰਦਰ ਨੇ ਅੱਗੇ ਕਿਹਾ ਕਿ ਆਪ ਸਭ ਲਈ ਬਹੁਤ ਸਾਰਾ ਪਿਆਰ ਤੇ ਦੁਆਵਾਂ। ਮੈਂ ਆਪ ਸਭ ਲੋਕਾਂ ਨਾਲ ਜੁੜਿਆਂ ਰਹਾਂਗਾ। ਹੁਣ ਆਪ ਸਭ ਦੀ ਆਦਤ ਹੋ ਗਈ ਹੈ। ਤੁਸੀਂ ਸਾਰੇ ਬਹੁਤ ਪਿਆਰੇ ਹੋ। ਜ਼ਿੰਦਗੀ ਦਾ ਮਤਲਬ ਹੈ ਖੁਸ਼ ਰਹਿਣਾ। ਖੁਸ਼ੀ ਨਾਲ ਜੀਓ, ਜੋਸ਼ ਨਾਲ ਜੀਓ। ਕਰਨ ਵਾਲਾ ਉਹ ਰੱਬ ਹੈ, ਤਾਂ ਉਸ ਦੇ ਸਹਾਰੇ ਜਿਆਂਗੇ।


 


ਬਹੁਤ ਜਲਦ ਹੀ ਧਰਮਿੰਦਰ ਫਿਲਮ 'ਆਪਣੇ 2' ਲਈ ਆਪਣੇ ਪਰਿਵਾਰ ਨਾਲ ਸ਼ੂਟਿੰਗ ਸ਼ੁਰੂ ਕਰਨਗੇ। ਇਸ ਫਿਲਮ ਬਾਰੇ ਖ਼ੁਦ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਆਪਣੇ ਪੂਰੇ ਪਰਿਵਾਰ ਬੇਟੇ ਸੰਨੀ, ਬੌਬੀ ਤੇ ਪੋਤੇ ਕਰਨ ਨਾਲ ਸ਼ੂਟਿੰਗ ਸ਼ੁਰੂ ਕਰਨ ਵਾਲਾ ਹਾਂ।