ਸਿਓਲ: ਉੱਤਰੀ ਕੋਰੀਆ ਦੇ ਤਾਨਾਸ਼ਾਹ ਸਾਸ਼ਕ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਜੋਅ ਬਾਇਡੇਨ ਦੀ ਅਗਵਾਈ ਵਾਲੀ ਅਮਰੀਕੀ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਉਹ ਚਾਰ ਸਾਲ ਸ਼ਾਂਤੀ ਨਾਲ ਸੌਣਾ ਚਾਹੁੰਦੇ ਹਨ, ਤਾਂ ਕੋਈ ਨਵਾਂ ਵਿਵਾਦ ਖੜ੍ਹਾ ਨਾ ਕਰਨ। ਕਿਮ ਯੋ ਜੋਂਗ ਨੇ ਅਜਿਹੇ ਵੇਲੇ ਇਹ ਬਿਆਨ ਦਿੱਤਾ ਹੈ, ਜਦੋਂ ਅਮਰੀਕਾ ਦੇ ਵਿਦੇਸ਼ ਮੰਤਰੀ ਪਹਿਲੀ ਵਾਰ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ’ਤੇ ਜਾਣ ਵਾਲੇ ਹਨ।


 


ਉੱਤਰੀ ਕੋਰੀਆ ਦੀ ਸਰਕਾਰੀ ਸੰਵਾਦ ਏਜੰਸੀ ਅਨੁਸਾਰ ਕਿਮ ਯੋ ਜੋਂਗ ਨੇ ਅਮਰੀਕਾ ਤੇ ਦੱਖਣੀ ਕੋਰੀਆ ਦੇ ਸਾਂਝੇ ਫ਼ੌਜੀ ਅਭਿਆਸ ਨੂੰ ਲੈ ਕੇ ਵੀ ਆਲੋਚਨਾ ਕੀਤੀ ਹੈ। ਉਨ੍ਹਾਂ ਇੱਕ ਇੰਟਰਵਿਊ ’ਚ ਕਿਹਾ ਹੈ ਕਿ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਨੂੰ ਸਾਡੀ ਸਲਾਹ ਹੈ ਕਿ ਉਹ ਸਾਡੀ ਜ਼ਮੀਨ ਉੱਤੇ ਬਾਰੂਦ ਦੀ ਬੋਅ ਨਾ ਫੈਲਾਉਣ। ਜੇ ਉਹ ਚਾਰ ਸਾਲਾਂ ਤੱਕ ਚੈਨ ਦੀ ਨੀਂਦਰ ਸੌਣਾ ਚਾਹੁੰਦੇ ਹਨ, ਤਾਂ ਚੰਗਾ ਹੋਵੇਗਾ ਕਿ ਉਹ ਬਾਰੂਦ ਦੀ ਬੋਅ ਤੋਂ ਦੂਰ ਰਹਿਣ।


 


ਅਮਰੀਕਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਕੁਝ ਹੀ ਹਫ਼ਤਿਆਂ ’ਚ ਉੱਤਰੀ ਕੋਰੀਆ ਨਾਲ ਸੰਪਰਕ ਸਥਾਪਤ ਕਰੇਗਾ। ਅਮਰੀਕਾ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਉਹ ਉੱਤਰੀ ਕੋਰੀਆ ਨਾਲ ਗੱਲਬਾਤ ਕਰ ਕੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਲੈ ਕੇ ਚੱਲ ਰਿਹਾ ਵਿਵਾਦ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗਾ।


ਇਹ ਵੀ ਪੜ੍ਹੋ: ਬਟਾਲਾ ਦੇ ਇੱਕੋ ਘਰ 'ਚ ਕੋਰੋਨਾ ਦਾ ਡਬਲ ਅਟੈਕ, ਦੋ ਸਕੇ ਭਰਾਵਾਂ ਦੀ ਮੌਤ


ਉੱਤਰੀ ਕੋਰੀਆ ਨੇ ਕਿਹਾ ਕਿ ਉਹ ਜੋਅ ਬਾਇਡੇਨ ਨੂੰ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਮੰਨਦੇ। ਉਸ ਨੇ ਕਹਾ ਕਿ ਦੱਖਣੀ ਕੋਰੀਆ ਨਾਲ ਮਿਲ ਕੇ ਉਹ ਸਾਡੇ ਉੱਤੇ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਹਨ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ।


 



 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904