ਮੁੰਬਈ: ਬਾਲੀਵੁੱਡ ਅਭਿਨੇਤਾ ਧਰਮਿੰਦਰ (Dharmendra) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਿੱਡੀਆਂ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਟਿੱਡੀਆਂ ਨਜ਼ਰ ਆ ਰਹਿਆਂ ਹਨ। ਜਦੋਂ ਕਿ ਪੂਰਾ ਦੇਸ਼ ਕੋਰੋਨਾਵਾਇਰਸ ਨਾਲ ਜੂਝ ਰਿਹਾ ਹੈ, ਇਸ ਦੇ ਵਿਚਕਾਰ ਹੁਣ ਇਹ ਨਵੀਂ ਸਮੱਸਿਆ ਆ ਗਈ ਹੈ। ਮਹਾਰਾਸ਼ਟਰ ਵਿੱਚ ਜੋ ਕਿ ਕੋਰੋਨਾ ਤੋਂ ਸਭ ਤੋਂ ਪ੍ਰਭਾਵਿਤ ਹੈ, ਤੇ ਹੁਣ ਇੱਥੇ ਟਿੱਡੀਆਂ ਦੇ ਝੁੰਡ ਨੇ ਹੜਕੰਪ ਪੈਦਾ ਕਰ ਦਿੱਤਾ ਹੈ। ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਹਰਿਆਣਾ ਤੋਂ ਬਾਅਦ ਹੁਣ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ ਮਾਰੂਥਲ ਦਾ ਟਿੱਡੀ ਦਲ (Tiddi Dal) ਕਿਸਾਨਾਂ ਦੀ ਫਸਲਾਂ ਨੂੰ ਨਸ਼ਟ ਕਰ ਰਿਹਾ ਹੈ।

ਧਰਮਿੰਦਰ ਨੇ ਟਿੱਡੀ ਹਮਲੇ (Locust Attack) ਦੀ ਵੀਡੀਓ ਪੋਸਟ ਕੀਤੀ ਅਤੇ ਲਿਖਿਆ, “ਸਾਵਧਾਨ ਰਹੋ, ਅਸੀਂ ਇਸ ਸਮੱਸਿਆ ਦਾ ਸਾਹਮਣਾ ਕੀਤਾ ਹੈ। ਉਸ ਸਮੇਂ ਮੈਂ ਦਸਵੀਂ ਜਮਾਤ ਵਿਚ ਪੜ੍ਹਦਾ ਸੀ। ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ ਨੂੰ ਮਾਰਨ ਲਈ ਬੁਲਾਇਆ ਗਿਆ ਸੀ। ਕਿਰਪਾ ਕਰਕੇ ਧਿਆਨ ਰੱਖੋ।“ ਇਸ ਤਰ੍ਹਾਂ, ਧਰਮਿੰਦਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਟਿੱਡੀਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ।



ਇਸ ਦੇ ਨਾਲ ਹੀ ਟਿੱਡੀ ਦੇ ਹਮਲੇ ਦੇ ਬਾਰੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਇਹ ਤਿੰਨ ਦਹਾਕਿਆਂ ਵਿੱਚ ਦੇਸ਼ ਵਿੱਚ ਟਿੱਡੀਆਂ ਦਾ ਸਭ ਤੋਂ ਵੱਡਾ ਹਮਲਾ ਹੈ। ਖੇਤੀਬਾੜੀ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਟਿੱਡੀਆਂ ਦੀ ਰੋਕਥਾਮ ਦੇ ਉਪਾਅ ਅਤੇ ਛਿੜਕਾਅ ਕਾਰਜ ਰਾਜਸਥਾਨ ਦੇ 20 ਜ਼ਿਲ੍ਹਿਆਂ, ਮੱਧ ਪ੍ਰਦੇਸ਼ ਦੇ 9, ਗੁਜਰਾਤ ਵਿਚ ਦੋ ਅਤੇ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ ਇੱਕ-ਇੱਕ ਜ਼ਿਲ੍ਹੇ ਦੇ 47,000 ਹੈਕਟੇਅਰ ਵਿਚ ਫੈਲੇ 303 ਥਾਂਵਾਂ 'ਤੇ ਕੀਤੇ ਗਏ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904