ਮੁੰਬਈ: ਸੰਨੀ ਦਿਓਲ ਦੀ ਜਿੱਤ ਤੋਂ ਬਾਅਦ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਜ਼ਿਆਦਾ ਸਮਾਂ ਖੇਤਾਂ ਤੇ ਪਸ਼ੂਆਂ ਨਾਲ ਬਿਤਾਉਂਦੇ ਹਨ। ਅਕਸਰ ਹੀ ਧਰਮਿੰਦਰ ਆਪਣੇ ਖੇਤਾਂ ਤੇ ਫਾਰਮ ਹਾਉਸ ਦੀਆਂ ਤਸਵੀਰਾਂ ਤੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਇਸੇ ਲੜੀ ‘ਚ ਉਨ੍ਹਾਂ ਨੇ ਹਾਲ ਹੀ ‘ਚ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ‘ਚ ਉਹ ਆਪਣੇ ਫਾਰਮ-ਹਾਉਸ ਬਾਰੇ ਗੱਲ ਕਰ ਰਹੇ ਹਨ।

ਇਸ ਵੀਡੀਓ ‘ਚ ਉਨ੍ਹਾਂ ਨੇ ਕਿਹਾ ਕਿ ਆਪਣੀ ਖੇਤੀ ਨੂੰ ਦੇਖ ਕੇ, ਸਾਰੇ ਦੁੱਖ ਦਰਦ ਜਾਂਦੇ ਰਹਿੰਦੇ ਹਨ। ਇਹ ਸਭ ਮੇਰੇ ਬੱਚੇ ਇੱਥੇ ਕੰਮ ਕਰਦੇ ਹਨ, ਇਹ ਮੇਰਾ ਪਰਿਵਾਰ ਹੈ, ਚੰਗਾ ਜਿਉਂਦੇ ਰਹੋ,, ਸਭ ਨੂੰ ਪਿਆਰ।” ਧਰਮ ਜੀ ਦੀ ਇਸ ਪੋਸਟ ਨੂੰ ਹੁਣ ਤਕ ਦੋ ਲੱਖ ਵਿਊਜ਼ ਮਿਲ ਚੁੱਕੇ ਹਨ ਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਕੈਪਸ਼ਨ ਵੀ ਦਿੱਤਾ ਹੈ।


ਇਸ ਦੇ ਨਾਲ ਹੀ ਉਨ੍ਹਾਂ ਨੇ ਵੀਡੀਓ ‘ਚ ਦੱਸਿਆ ਹੈ ਕਿ ਖੇਤੀ ਉਨ੍ਹਾਂ ਨੂੰ ਖੁਸ਼ ਰੱਖਦੀ ਹੈ ਤੇ ਉਨ੍ਹਾਂ ਨੇ ਆਪਣੀ ਖੇਤੀ ਉਤਪਾਦਾਂ ਤੇ ਆਪਣੇ ਨਾਲ ਕੰਮ ਕਰਨ ਵਾਲੇ ਲੋਕਾਂ ਬਾਰੇ ਵੀ ਗੱਲ ਕੀਤੀ ਤੇ ਸਭ ਨੂੰ ਉਨ੍ਹਾਂ ਨਾਲ ਇੰਟਰਡਿਊਜ਼ ਕਰਵਾਇਆ।
https://www.instagram.com/p/ByRBwC9nIWw/?utm_source=ig_embed