ਨਵੀਂ ਦਿੱਲੀ: ਮੈਟਰੋ ਤੇ ਬੱਸਾਂ ਵਿੱਚ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸੁਵਿਧਾ ਦੇਣ ਦੇ ਐਲਾਨ ਮਗਰੋਂ ਆਮ ਆਦਮੀ ਪਾਰਟੀ ਨੇ ਸਰਵੇਖਣ ਕਰਵਾਇਆ ਹੈ, ਜਿਸ ਵਿੱਚ ਔਰਤਾਂ ਤੋਂ ਇਸ ਯੋਜਨਾ ਬਾਰੇ ਉਨ੍ਹਾਂ ਦੀ ਰਾਏ ਮੰਗੀ ਗਈ। ਸਰਵੇਖਣ ਵਿੱਚ 94% ਔਰਤਾਂ ਨੇ ਯੋਜਨਾ ਨੂੰ ਕੇਜਰੀਵਾਲ ਸਰਕਾਰ ਦੀ ਵਧੀਆ ਕੋਸ਼ਿਸ਼ ਦੱਸਿਆ ਹੈ ਤੇ ਮੰਗ ਕੀਤੀ ਹੈ ਕਿ ਇਸ ਨੂੰ ਛੇਤੀ ਲਾਗੂ ਕੀਤਾ ਜਾਵੇ।
'ਆਪ' ਨੇ ਦਾਅਵਾ ਕੀਤਾ ਹੈ ਕਿ ਇਸ ਸਰਵੇਖਣ ਵਿੱਚ 48 ਫ਼ੀਸਦ ਔਰਤਾਂ ਨੇ ਕਿਹਾ ਹੈ ਕਿ ਉਹ ਰੋਜ਼ਾਨਾ ਮੈਟਰੋ ਦੀ ਵਰਤੋਂ ਕਰਦੀਆਂ ਹਨ ਤੇ ਹਰ ਮਹੀਨੇ 1,000 ਤੋਂ ਲੈ ਕੇ 2,000 ਰੁਪਏ ਤਕ ਖਰਚ ਕਰਦੀਆਂ ਹਨ, ਜਦਕਿ 22% ਔਰਤਾਂ ਦਾ ਮਹੀਨਾਵਾਰ ਖਰਚ ਦੋ ਤੋਂ ਤਿੰਨ ਹਜ਼ਾਰ ਰੁਪਏ ਹੈ। ਇੰਨਾ ਹੀ ਨਹੀਂ ਸਰਵੇਖਣ ਵਿੱਚ ਇਹ ਵੀ ਪੁੱਛਿਆ ਗਿਆ ਕਿ ਕੇਜਰੀਵਾਲ ਦੇ ਇਸ ਫੈਸਲੇ ਮਗਰੋਂ ਹੀ ਉਹ 'ਆਪ' ਨੂੰ ਵੋਟ ਪਾਉਣਗੀਆਂ ਤਾਂ 76% ਔਰਤਾਂ ਨੇ ਇਸ 'ਤੇ ਹਾਮੀ ਭਰੀ ਜਦਕਿ ਸੱਤ ਫ਼ੀਸਦ ਔਰਤਾਂ ਵੋਟ ਬਾਰੇ ਵਿਚਾਰ ਕਰਨਗੀਆਂ ਤੇ 17% ਔਰਤਾਂ ਨੇ ਜਵਾਬ ਨਹੀਂ ਦਿੱਤਾ।
ਇਸ ਸਰਵੇਖਣ ਤੋਂ ਇੱਕ ਗੱਲ ਸਾਫ਼ ਹੈ ਕਿ ਕੇਜਰੀਵਾਲ ਸਰਕਾਰ ਦਾ ਇਹ 'ਮਹਿਲਾ ਭਲਾਈ' ਦਾ ਫੈਸਲਾ ਅਸਲ ਵਿੱਚ ਵੋਟਾਂ ਖਿੱਚਣ ਦਾ ਇੱਕ ਜ਼ਰੀਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕੇਜਰੀਵਾਲ ਇਸ ਕੰਮ ਵਿੱਚ ਸਫਲ ਹੁੰਦੇ ਹਨ ਜਾਂ ਨਹੀਂ। ਕੇਜਰੀਵਾਲ ਸਰਕਾਰ ਇਸੇ ਹਫ਼ਤੇ ਦੇ ਅੰਦਰ-ਅੰਦਰ ਇਸ ਯੋਜਨਾ ਨੂੰ ਲਾਗੂ ਕਰਨ ਬਾਰੇ ਅੰਤਮ ਫੈਸਲਾ ਲੈ ਸਕਦੀ ਹੈ।
ਕੇਜਰੀਵਾਲ ਨੇ ਮਾਸਟਰਸਟ੍ਰੋਕ ਨਾਲ ਜਿੱਤਿਆ 94% ਔਰਤਾਂ ਦਾ ਦਿਲ, ਵਿਧਾਨ ਸਭਾ ਚੋਣਾਂ 'ਚ ਬਦਲਣਗੇ ਸਮੀਕਰਨ
ਏਬੀਪੀ ਸਾਂਝਾ
Updated at:
05 Jun 2019 01:24 PM (IST)
ਸਰਵੇਖਣ ਵਿੱਚ ਇਹ ਵੀ ਪੁੱਛਿਆ ਗਿਆ ਕਿ ਕੇਜਰੀਵਾਲ ਦੇ ਇਸ ਫੈਸਲੇ ਮਗਰੋਂ ਹੀ ਉਹ 'ਆਪ' ਨੂੰ ਵੋਟ ਪਾਉਣਗੀਆਂ ਤਾਂ 76% ਔਰਤਾਂ ਨੇ ਇਸ 'ਤੇ ਹਾਮੀ ਭਰੀ ਜਦਕਿ ਸੱਤ ਫ਼ੀਸਦ ਔਰਤਾਂ ਵੋਟ ਬਾਰੇ ਵਿਚਾਰ ਕਰਨਗੀਆਂ ਤੇ 17% ਔਰਤਾਂ ਨੇ ਜਵਾਬ ਨਹੀਂ ਦਿੱਤਾ।
- - - - - - - - - Advertisement - - - - - - - - -