ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਮਾਨਸੂਨ ਦੀ ਦਸਤਕ ‘ਚ ਇੱਕ ਦਿਨ ਦੀ ਦੇਰੀ ਹੋ ਸਕਦੀ ਹੈ ਅਤੇ ਇਹ ਸੱਤ ਜੂਨ ਨੂੰ ਆ ਸਕਦਾ ਹੈ। ਮੌਸਮ ਸਬੰਧੀ ਭਵਿੱਖਵਾਣੀ ਕਰਨ ਵਾਲੀ ਨਿੱਜੀ ਕੰਪਨੀ ਸਕਾਈਮੈ ਨੇ ਵੀ ਸ਼ਨੀਵਾਰ ਨੂੰ ਆਪਣੇ ਅੰਦਾਜ਼ੇ ਨੂੰ ਬਦਲਦੇ ਹੋਏ ਮਾਨਸੂਨ ਦੇ ਆਉਣ ਦੀ ਤਾਰੀਖ਼ ਨੂੰ ਚਾਰ ਤੋਂ ਸੱਤ ਜੂਨ ਕਰ ਦਿੱਤਾ।


ਪਿਛਲੇ ਮਹੀਨੇ ਕੇਰਲ ‘ਚ ਮਾਨਸੂਨ ਦੇ ਆਉਣ ਦੀ ਮਿਤੀ ਦਾ ਐਲਾਨ ਕਰਦੇ ਹੋਏ ਮਾਨਸੂਨ ਵਿਭਾਗ ਨੇ ਕਿਹਾ ਸੀ ਕਿ ਮਾਨਸੂਨ ਛੇ ਜੂਨ ਨੂੰ ਆ ਸਕਦਾ ਹੈ। ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਇਸਦੀ ਦਸਤਕ ਚਾਰ ਦਿਨ ਪਹਿਲਾਂ ਜਾਂ ਬਾਅਦ ਦੀ ਵੀ ਹੋ ਸਕਦੀ ਹੈ। ਧਰਤੀ ਵਿਗਿ ਮੰਤਰੀ ਹਰਸ਼ਵਰਧਨ ਨੇ ਵੀ ਸੰਕੇਤ ਦਿੱਤੇ ਹਨ ਸੀ ਕਿ ਮਾਨਸੂਨ ਕੇਰਲ ਦੇ ਤਟ 6-7 ਜੂਨ ਨੂੰ ਪਹੁੰਚੇਗਾ।

ਦੇਸ਼ ਦੇ ਕਈ ਹਿੱਸਿਆਂ ‘ਚ ਭਿਆਨਕ ਗਰਮੀ ਪੈ ਰਹੀ ਹੈ ਅਤੇ ਕੁਝ ਹਿੱਸਿਆਂ ‘ਚ ਪਾਰਾ 50 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਹੈ। ਅਜਿਹੇ ‘ਚ ਮਾਨਸੂਨ ਦਾ ਆਉਣਾ ਲੋਕਾਂ ਲਈ ਵੱਡੀ ਰਾਹਤ ਤੋਂ ਘੱਟ ਨਹੀ ਹੈ। ਪਿਛਲੇ ਦਿਨੀਂ ਰਾਜਸਥਾਨ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 50.8 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਦਾ ਦੇ ਕੁਝ ਹਿੱਸਿਆਂ ‘ਚ ਮੰਗਲਵਾਰ ਸਵੇਰੇ ਤੇਜ਼ ਹਵਾਵਾਂ ਅਤੇ ਕਿਤੇ-ਕਿਤੇ ਬਾਰਸ਼ ਹੋਈ ਜਿਸ ਨਾਲ ਲੂ ਅਤੇ ਗਰਮੀ ਤੋਂ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਚੰਡੀਗੜ੍ਹ ਦੇ ਨੇੜਲੇ ਖੇਤਰਾਂ ‘ਚ ਵੀ ਬਾਰਸ਼ ਹੋਈ ਸੀ।